ਪੰਜਾਬ: ਮਾਤਾ ਵੈਸ਼ਨੋ ਦੇਵੀ (Mata Vaishno Devi) ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਦਰਅਸਲ, ਸ਼ਰਧਾਲੂਆਂ ਨੂੰ ਆਪਣੇ ਬੱਚਿਆਂ ਦੇ ਮੁੰਡਨ ਦੀ ਮਹੱਤਵਪੂਰਣ ਰਸਮ ਨੂੰ ਸੁਵਿਧਾਜਨਕ ਅਤੇ ਸਨਮਾਨਜਨਕ ਢੰਗ ਨਾਲ ਕਰਨ ਦੇ ਯੋਗ ਬਣਾਉਣ ਲਈ, ਸ਼ਰਾਈਨ ਬੋਰਡ ਨੇ ਬਾਣਗੰਗਾ ਵਿੱਚ ਸ਼ਰਧਾਲੂਆਂ ਲਈ ਇੱਕ ਮੁਫਤ ਮੁੰਡਨ (Free Shave) ਦੀ ਦੁਕਾਨ ਖੋਲ੍ਹੀ ਹੈ।
ਇਹ ਦੁਕਾਨ ਗੀਤਾ ਮੰਦਿਰ , ਬਾਣਗੰਗਾ ਦੇ ਨੇੜੇ ਇਸ਼ਨਾਨ ਘਾਟ ਨੰਬਰ 3 ਵਿਖੇ ਸਥਿਤ ਹੈ, ਜਿੱਥੇ ਸ਼ਰਧਾਲੂਆਂ ਨੂੰ ਮੁਫ਼ਤ ਮੁੰਡਨ ਦੀ ਸੇਵਾ ਪ੍ਰਦਾਨ ਕੀਤੀ ਜਾਵੇਗੀ। ਮੁੰਡਨ ਦੀ ਦੁਕਾਨ ਦਾ ਉਦਘਾਟਨ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅੰਸ਼ੁਲ ਗਰਗ ਸਮੇਤ ਸ਼ਰਾਈਨ ਬੋਰਡ ਦੇ ਹੋਰ ਅਧਿਕਾਰੀਆਂ ਨੇ ਇਲਾਕੇ ਦੇ ਪ੍ਰਮੁੱਖ ਨਾਗਰਿਕਾਂ ਦੀ ਮੌਜੂਦਗੀ ਵਿੱਚ ਕੀਤਾ।
ਉਦਘਾਟਨ ਉਪਰੰਤ ਸੀ.ਈ.ਓ ਨੇ ਕਿਹਾ ਕਿ ਸ਼ਰਧਾਲੂਆਂ ਦੀਆਂ ਬਹੁਤ ਸਾਰੀਆਂ ਬੇਨਤੀਆਂ ਦੇ ਜਵਾਬ ਵਿਚ ਅਤੇ ਰਸਮ ਦੀ ਮਹੱਤਤਾ ਨੂੰ ਸਮਝਦਿਆਂ, ਸ਼ਰਾਈਨ ਬੋਰਡ ਦੇ ਚੇਅਰਮੈਨ ਦੀਆਂ ਹਦਾਇਤਾਂ ਅਨੁਸਾਰ ਇਹ ਮੁਫਤ ਸੇਵਾ ਸ਼ੁਰੂ ਕੀਤੀ ਗਈ ਹੈ। ਇਹ ਦੁਕਾਨ ਰੋਜ਼ਾਨਾ ਸਵੇਰੇ 7 ਵਜੇ ਤੋਂ ਸੂਰਜ ਡੁੱਬਣ ਤੱਕ ਖੁੱਲੀ ਰਹੇਗੀ ਅਤੇ ਇਸ ਵਿੱਚ ਸ਼ਰਾਈਨ ਬੋਰਡ ਦੇ ਤਜਰਬੇਕਾਰ ਨਾਈ ਕੰਮ ਕਰਨਗੇ, ਜੋ ਕਿ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਮੁੰਡਨ ਦੀ ਰਸਮ ਕਰਨ ਵਿੱਚ ਮਾਹਰ ਹਨ।