Friday, June 28, 2024
Google search engine
Homeਹਰਿਆਣਾਪ੍ਰਾਈਵੇਟ ਹਸਪਤਾਲ ਵੱਲੋਂ ਆਯੂਸ਼ਮਾਨ ਯੋਜਨਾ ਤਹਿਤ ਮਰੀਜ਼ਾਂ ਨੂੰ ਲੱਗਾ ਝਟਕਾ

ਪ੍ਰਾਈਵੇਟ ਹਸਪਤਾਲ ਵੱਲੋਂ ਆਯੂਸ਼ਮਾਨ ਯੋਜਨਾ ਤਹਿਤ ਮਰੀਜ਼ਾਂ ਨੂੰ ਲੱਗਾ ਝਟਕਾ

ਕਰਨਾਲ : ਆਯੁਸ਼ਮਾਨ ਭਾਰਤ ਯੋਜਨਾ (Ayushman Bharat Yojana) ਤਹਿਤ ਮੁਫਤ ਇਲਾਜ ਦੀ ਉਮੀਦ ਕਰ ਰਹੇ ਗਰੀਬ ਪਰਿਵਾਰਾਂ ਨੂੰ ਪ੍ਰਾਈਵੇਟ ਹਸਪਤਾਲ (Private Hospitals) ਝਟਕਾ ਦੇਣ ਜਾ ਰਹੇ ਹਨ। ਕਰਨਾਲ ਦੇ ਨਿੱਜੀ ਹਸਪਤਾਲਾਂ ਨੇ 1 ਜੁਲਾਈ ਤੋਂ ਆਯੂਸ਼ਮਾਨ ਕਾਰਡ ਦੇ ਤਹਿਤ ਮਰੀਜ਼ਾਂ ਨੂੰ ਦਾਖਲ ਨਾ ਕਰਨ ਅਤੇ ਇਲਾਜ ਨਾ ਕਰਨ ਦਾ ਅਲਟੀਮੇਟਮ ਜਾਰੀ ਕੀਤਾ ਹੈ।

ਦੱਸ ਦੇਈਏ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਕਰਨਾਲ ਦੀ ਟੀਮ ਡੀ.ਸੀ ਉੱਤਮ ਸਿੰਘ ਨੂੰ ਮਿਲਣ ਆਈ ਅਤੇ ਮੰਗ ਪੱਤਰ ਦਿੱਤਾ। ਡੀ.ਸੀ ਨੂੰ ਮਿਲਣ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਕਰਨਾਲ ਜ਼ਿਲ੍ਹੇ ਦੇ ਪ੍ਰਾਈਵੇਟ ਹਸਪਤਾਲ ਹੁਣ ਤੱਕ ਸੈਂਕੜੇ ਮਰੀਜ਼ਾਂ ਦਾ ਆਯੂਸ਼ਮਾਨ ਸਕੀਮ ਤਹਿਤ ਇਲਾਜ ਕਰ ਚੁੱਕੇ ਹਨ, ਇਸ ਇਲਾਜ ਦਾ ਬਿੱਲ ਕਰੀਬ 18 ਕਰੋੜ ਰੁਪਏ ਹੈ, ਪਰ ਸਰਕਾਰ ਵੱਲੋਂ ਅਜੇ ਤੱਕ ਇਸ ਦਾ ਭੁਗਤਾਨ ਨਹੀਂ ਕੀਤਾ ਗਿਆ। ਸਕੀਮ ਲਈ ਸਰਕਾਰੀ ਪੋਰਟਲ ਵਿੱਚ ਵੀ ਬਦਲਾਅ ਕੀਤੇ ਗਏ ਹਨ।

ਡਾਕਟਰ ਨੇ ਦੱਸਿਆ ਕਿ 27 ਜੂਨ ਨੂੰ ਮੀਟਿੰਗ ਸੱਦੀ ਗਈ ਹੈ ਅਤੇ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਹਸਪਤਾਲ 1 ਜੁਲਾਈ ਤੋਂ ਆਯੂਸ਼ਮਾਨ ਯੋਜਨਾ ਤਹਿਤ ਮਰੀਜ਼ਾਂ ਦਾ ਇਲਾਜ ਕਰਨਾ ਬੰਦ ਕਰ ਦੇਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments