ਅੱਜ ਪੰਜਾਬ ‘ਚ ਮੀਂਹ ਤੇ ਧੂੜ ਭਰੀ ਹਨੇਰੀ ਦੀ ਰਹੇਗੀ ਸੰਭਾਵਨਾ

0
225

ਪੰਜਾਬ: ਪੰਜਾਬ ਭਰ ਵਿੱਚ ਮੌਸਮ ਵਿੱਚ ਆਈ ਤਬਦੀਲੀ ਕਾਰਨ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਇਸ ਦੌਰਾਨ ਮਾਨਸੂਨ ਸਬੰਧੀ ਡਾਇਰੈਕਟਰ (The Monsoon Director) ਨੇ ਕਿਹਾ ਕਿ ਹੁਣ ਤੱਕ ਦੇ ਹਾਲਾਤਾਂ ਮੁਤਾਬਕ ਜੂਨ ਦੇ ਆਖਰੀ ਹਫ਼ਤੇ ਮਾਨਸੂਨ ਆ ਸਕਦਾ ਹੈ।

ਮੌਸਮ ਵਿਭਾਗ ਮੁਤਾਬਕ ਅੱਜ ਯਾਨੀ ਸ਼ੁੱਕਰਵਾਰ ਨੂੰ ਵੀ ਮੀਂਹ ਅਤੇ ਧੂੜ ਭਰੀ ਹਨੇਰੀ ਦੀ ਸੰਭਾਵਨਾ ਰਹੇਗੀ। ਭਲਕੇ ਮੀਂਹ ਨਹੀਂ ਪਵੇਗਾ ਪਰ ਤੇਜ਼ ਹਵਾਵਾਂ ਚੱਲਣਗੀਆਂ। ਇਨ੍ਹਾਂ ਦਿਨਾਂ ‘ਚ ਸਰਗਰਮ ਪੱਛਮੀ ਗੜਬੜੀ ਕਾਰਨ ਅਗਲੇ 2 ਦਿਨਾਂ ਤੱਕ ਵਧਦੇ ਤਾਪਮਾਨ ‘ਚ ਰਾਹਤ ਮਿਲੇਗੀ। 23 ਜੂਨ ਤੋਂ ਤਾਪਮਾਨ ਇਕ ਵਾਰ ਫਿਰ ਵਧਣਾ ਸ਼ੁਰੂ ਹੋ ਜਾਵੇਗਾ।

ਦੱਸ ਦਈਏ ਕਿ ਬੁੱਧਵਾਰ ਸ਼ਾਮ ਨੂੰ ਪੰਜਾਬ ਦੇ ਮਾਝਾ ਅਤੇ ਦੋਆਬਾ ਇਲਾਕੇ ‘ਚ ਤੂਫਾਨ ਆਇਆ ਅਤੇ ਉਸ ਤੋਂ ਬਾਅਦ ਹਲਕੀ ਬਾਰਿਸ਼ ਹੋਈ। ਇਸ ਦਾ ਅਸਰ ਮਾਲਵੇ ‘ਚ ਵੀ ਦੇਖਣ ਨੂੰ ਮਿਲਿਆ, ਅੰਮ੍ਰਿਤਸਰ ਦੇ ਕੁਝ ਇਲਾਕਿਆਂ ‘ਚ ਮੀਂਹ ਦੇ ਨਾਲ ਗੜੇ ਵੀ ਪਏ। ਜ਼ਿਲ੍ਹਾ ਜਲੰਧਰ, ਹੁਸ਼ਿਆਰਪੁਰ, ਪਠਾਨਕੋਟ, ਰੋਪੜ, ਆਨੰਦਪੁਰ ਸਾਹਿਬ, ਲੁਧਿਆਣਾ, ਮੁਹਾਲੀ ਅਤੇ ਪਟਿਆਲਾ ਦੇ ਕੁਝ ਇਲਾਕਿਆਂ ਵਿੱਚ ਤੂਫ਼ਾਨ ਤੋਂ ਬਾਅਦ ਮੀਂਹ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ।

LEAVE A REPLY

Please enter your comment!
Please enter your name here