ਪੰਜਾਬ: ਪੰਜਾਬ ‘ਚ ਤੂਫਾਨ ਕਾਰਨ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਇਸੇ ਦੌਰਾਨ ਲੁਧਿਆਣਾ ਵਿੱਚ ਇੱਕ ਦਰਦਨਾਕ ਹਾਦਸਾ (A Tragic Accident) ਵਾਪਰ ਗਿਆ। ਦੱਸਿਆ ਗਿਆ ਹੈ ਕਿ ਗਹਿਰੇ ਹਨੇਰੇ ਕਾਰਨ ਲੋਹੇ ਦਾ ਭਾਰੀ ਗੇਟ ਇੱਕ ਵਿਅਕਤੀ ‘ਤੇ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਨੌਜਵਾਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਇਹ ਘਟਨਾ ਥਾਣਾ ਮੇਹਰਬਾਨ ਦੇ ਇਲਾਕੇ ‘ਚ ਵਾਪਰੀ ਹੈ। ਇਥੇ ਇਕ ਫੈਕਟਰੀ ਵਿਚ ਇਕ ਈ-ਰਿਕਸ਼ਾ ਚਾਲਕ ਸਾਮਾਨ ਲੈਣ ਆਇਆ ਹੋਇਆ ਸੀ। ਜਦੋਂ ਉਹ ਸਾਮਾਨ ਲੈ ਕੇ ਵਾਪਸ ਆ ਰਿਹਾ ਸੀ ਤਾਂ ਅਚਾਨਕ ਲੋਹੇ ਦਾ ਗੇਟ ਉਸ ‘ਤੇ ਡਿੱਗ ਗਿਆ ਅਤੇ ਉਹ ਉਸ ਦੇ ਹੇਠਾਂ ਦੱਬ ਗਿਆ। ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸੀ.ਸੀ.ਟੀ.ਵੀ. ਜਾਂਚ ਕੀਤੀ ਜਾ ਰਹੀ ਹੈ। ਫੈਕਟਰੀ ਦਾ ਗੇਟ ਕਿਵੇਂ ਟੁੱਟਿਆ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।