ਗੈਜਟ ਡੈਸਕ : ਵਟਸਐਪ (WhatsApp) ਵੱਲੋਂ ਇੱਕ ਨਵਾਂ ਫੀਚਰ ਪੇਸ਼ ਕੀਤਾ ਜਾ ਰਿਹਾ ਹੈ, ਜੋ ਪਹਿਲਾਂ ਦੇ ਮੁਕਾਬਲੇ HD ਗੁਣਵੱਤਾ ਵਿੱਚ ਫੋਟੋਆਂ ਅਤੇ ਵੀਡੀਓ ਭੇਜਣ ਵਾਲੇ ਉਪਭੋਗਤਾਵਾਂ ਨੂੰ ਬਹੁਤ ਜ਼ਿਆਦਾ ਸਹੂਲਤ ਪ੍ਰਦਾਨ ਕਰੇਗਾ। ਵਟਸਐਪ ਦਾ ਨਵਾਂ ਫੀਚਰ ਐਂਡ੍ਰਾਇਡ ਅਤੇ ਆਈ.ਓ.ਐਸ ਯੂਜ਼ਰਸ ਲਈ ਰੋਲਆਊਟ ਕੀਤਾ ਜਾਵੇਗਾ। ਯੂਜ਼ਰਸ ਨੂੰ ਵਟਸਐਪ ਸੈਟਿੰਗਜ਼ ‘ਚ ਬਦਲਾਅ ਕਰਨ ਦਾ ਵਿਕਲਪ ਦਿੱਤਾ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਵਾਰ-ਵਾਰ ਫੋਟੋ ਦੀ ਕੁਆਲਿਟੀ ਸੈੱਟ ਨਹੀਂ ਕਰਨੀ ਪਵੇਗੀ।
ਦਰਅਸਲ, ਮੌਜੂਦਾ ਵਟਸਐਪ ਫੀਚਰ ਤੁਹਾਨੂੰ ਵਟਸਐਪ ਰਾਹੀਂ HD ਗੁਣਵੱਤਾ ਵਿੱਚ ਕੋਈ ਵੀ ਫੋਟੋ ਜਾਂ ਵੀਡੀਓ ਭੇਜਣ ਦਾ ਵਿਕਲਪ ਦਿੰਦਾ ਹੈ। ਪਰ ਹਰ ਵਾਰ ਤੁਹਾਨੂੰ ਫੋਟੋ ਅਤੇ ਵੀਡੀਓ ਦੀ ਗੁਣਵੱਤਾ HD ਦੇ ਤੌਰ ‘ਤੇ ਚੁਣਨੀ ਪੈਂਦੀ ਹੈ। ਜੇਕਰ ਤੁਸੀਂ ਨਹੀਂ ਚੁਣਦੇ, ਤਾਂ ਵਟਸਐਪ ਫੋਟੋ ਅਤੇ ਵੀਡੀਓ ਨੂੰ ਘੱਟ ਕੁਆਲਿਟੀ ਵਿੱਚ ਸੈੱਟ ਕਰਕੇ ਭੇਜਦਾ ਹੈ। ਪਰ ਨਵੇਂ ਅਪਡੇਟ ਤੋਂ ਬਾਅਦ, ਤੁਸੀਂ ਖੁਦ ਫ਼ੈਸਲਾ ਕਰ ਸਕੋਗੇ ਕਿ ਤੁਹਾਨੂੰ ਹਮੇਸ਼ਾ ਕਿਸ ਕੁਆਲਿਟੀ ਵਿੱਚ ਫੋਟੋਆਂ ਅਤੇ ਵੀਡੀਓ ਭੇਜਣੇ ਚਾਹੀਦੇ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਵਟਸਐਪ ਰਾਹੀਂ ਭੇਜੀਆਂ ਗਈਆਂ ਸਾਰੀਆਂ ਫੋਟੋਆਂ ਅਤੇ ਵੀਡੀਓਜ਼ ਨੂੰ HD ਗੁਣਵੱਤਾ ਵਿੱਚ ਭੇਜਿਆ ਜਾਵੇ, ਤਾਂ ਤੁਸੀਂ ਸੈਟਿੰਗਾਂ ਵਿੱਚ ਜਾ ਕੇ HD ਗੁਣਵੱਤਾ ਦੀ ਚੋਣ ਕਰਨ ਦੇ ਯੋਗ ਹੋਵੋਗੇ। ਇਸ ਤੋਂ ਬਾਅਦ, ਤੁਹਾਡੇ ਦੁਆਰਾ ਭੇਜੀਆਂ ਗਈਆਂ ਸਾਰੀਆਂ WhatsApp ਫੋਟੋਆਂ ਅਤੇ ਵੀਡੀਓਜ਼ HD ਗੁਣਵੱਤਾ ਵਿੱਚ ਹੋਣਗੀਆਂ।
ਤੁਸੀਂ ਕਿਸ ਗੁਣਵੱਤਾ ਵਿੱਚ ਫੋਟੋਆਂ ਅਤੇ ਵੀਡੀਓ ਭੇਜਣ ਦੇ ਯੋਗ ਹੋਵੋਗੇ?
ਤੁਹਾਨੂੰ ਦੱਸ ਦੇਈਏ ਕਿ HD ਕੁਆਲਿਟੀ ਵਿੱਚ ਫੋਟੋਆਂ ਅਤੇ ਵੀਡੀਓ ਭੇਜਣ ਦਾ ਫੀਚਰ ਪਿਛਲੇ ਸਾਲ ਪੇਸ਼ ਕੀਤਾ ਗਿਆ ਸੀ। ਇਸ ‘ਚ ਯੂਜ਼ਰਸ 480 ਪਿਕਸਲ ਤੋਂ 720 ਪਿਕਸਲ ਤੱਕ ਵੀਡੀਓ ਅਤੇ ਫੋਟੋਆਂ ਭੇਜ ਸਕਣਗੇ। WhatsApp ਪ੍ਰੋਫਾਈਲ ਫੋਟੋਆਂ ਅਤੇ ਸਟੇਟਸ ਅੱਪਡੇਟ ਲਈ HD ਗੁਣਵੱਤਾ ਦੀ ਪੇਸ਼ਕਸ਼ ਨਹੀਂ ਕਰਦਾ ਹੈ। ਵਟਸਐਪ ਰਾਹੀਂ 64MB ਵੀਡੀਓ ਸ਼ੇਅਰ ਕੀਤੀ ਜਾ ਸਕਦੀ ਹੈ। ਇਹ ਵੀ ਧਿਆਨ ਦੇਣ ਯੋਗ ਹੈ ਕਿ ਜੇਕਰ ਤੁਸੀਂ ਐਚ.ਡੀ ਗੁਣਵੱਤਾ ਵਿੱਚ ਫੋਟੋਆਂ ਅਤੇ ਵੀਡੀਓਜ਼ ਨੂੰ ਸਾਂਝਾ ਕਰਦੇ ਹੋ, ਤਾਂ ਤੁਹਾਡੇ ਡੇਟਾ ਦੀ ਜ਼ਿਆਦਾ ਖਪਤ ਹੋਵੇਗੀ।