Google search engine
Homeਪੰਜਾਬਮਸ਼ਹੂਰ ਗਾਇਕ ਬਲਕਾਰ ਅਣਖੀਲਾ ਦੇ ਪਰਿਵਾਰ 'ਚ ਛਾਈ ਸੋਗ ਦੀ ਲਹਿਰ ,ਸਾਲੇ...

ਮਸ਼ਹੂਰ ਗਾਇਕ ਬਲਕਾਰ ਅਣਖੀਲਾ ਦੇ ਪਰਿਵਾਰ ‘ਚ ਛਾਈ ਸੋਗ ਦੀ ਲਹਿਰ ,ਸਾਲੇ ਦਾ ਹੋਇਆ ਦੇਹਾਂਤ

ਪੰਜਾਬ : ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕ ਜੋੜੀ ਬਲਕਾਰ ਅਣਖੀਲਾ (Balkar Ankhila) ਦੇ ਸਾਲੇ ਅਤੇ ਮਨਜਿੰਦਰ ਗੁਲਸ਼ਨ (Manjinder Gulshan) ਦੇ ਭਰਾ  (Rafi Muhammad) ਦਾ ਅਚਾਨਕ ਦਿਹਾਂਤ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਖਬਰ ਦੀ ਪੁਸ਼ਟੀ ਬਲਕਾਰ ਅਣਖੀਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕਰਕੇ ਕੀਤੀ ਹੈ।

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਰਫੀ ਮੁਹੰਮਦ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, ”ਬਹੁਤ ਹੀ ਭਾਰੀ ਹਿਰਦੇ ਨਾਲ ਇਹ ਸੂਚਿਤ ਕਰਨਾ ਪੈ ਰਿਹਾ ਹੈ ਕਿ ਸਾਡੇ ਪਿਆਰੇ ਵੀਰ ਰਫੀ ਮੁਹੰਮਦ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ‘ਚ ਬਿਰਾਜੇ ਹਨ। ‘ਸੰਸਕਾਰ ਦਾ ਸਮਾਂ ਕੱਲ੍ਹ ਸਵੇਰੇ 11 ਵਜੇ 🙏🏻🙏🏻💔…’

ਦੱਸਿਆ ਜਾ ਰਿਹਾ ਹੈ ਕਿ ਮਨਜਿੰਦਰ ਗੁਲਸ਼ਨ ਦੇ ਭਰਾ ਦੀ ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ ਪਰ ਪ੍ਰਸ਼ੰਸਕ ਪੋਸਟ ‘ਤੇ ਕੁਮੈਂਟ ਕਰਕੇ ਆਪਣਾ ਦੁੱਖ ਜ਼ਾਹਰ ਕਰ ਰਹੇ ਹਨ। ਕਲਾਕਾਰ ਦੀ ਇਸ ਪੋਸਟ ‘ਤੇ ਪ੍ਰਸ਼ੰਸਕ ਦੁੱਖ ਪ੍ਰਗਟ ਕਰ ਰਹੇ ਹਨ। ਇਸ ਖਬਰ ਤੋਂ ਬਾਅਦ ਸੰਗੀਤ ਜਗਤ ‘ਚ ਸੋਗ ਦੀ ਲਹਿਰ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments