ਅੰਬਾਲਾ : ਟਾਂਗਰੀ ਨਦੀ ਵਿੱਚ ਖੁਦਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਪਿਛਲੇ ਸਾਲ ਟਾਂਗਰੀ ਨਦੀ ਵਿੱਚ ਆਏ ਹੜ੍ਹ ਕਾਰਨ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਨੁਕਸਾਨ ਹੋਇਆ ਸੀ। ਇਸ ਵਾਰ ਟਾਂਗਰੀ ਨਦੀ ਦੇ ਪੁਲ ਨੇੜੇ ਵੀ ਕਬਜੇ ਕੀਤੇ ਗਏ ਅਤੇ ਲੋਕਾਂ ਨੇ ਟਾਂਗਰੀ ਨਦੀ ਵਿੱਚ ਜਾ ਕੇ ਇਸ ਕਬਜੇ ਦਾ ਵਿਰੋਧ ਵੀ ਕੀਤਾ। ਦੈਨਿਕ ਸਵਰਾ ਨੇ ਪਰਮੁੱਖਤਾ ਨਾਲ ਇਹ ਖਬਰ ਦਿਖਾਈ ਸੀ।
ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਨੇ ਇਸ ਦਾ ਨੋਟਿਸ ਲੈਂਦਿਆਂ ਟਾਂਗਰੀ ਨਦੀ ਦੀ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਨਾਇਬ ਸੈਣੀ ਦਾ ਇਹ ਵੀ ਬਿਆਨ ਆਇਆ ਕਿ ਉਹ ਜਿੰਨੀਆਂ ਮਰਜ਼ੀ ਜੇ.ਸੀ.ਬੀ ਕਿਰਾਏ ’ਤੇ ਲੈ ਸਕਦੇ ਹਨ ਪਰ ਹੜ੍ਹ ਦਾ ਪਾਣੀ ਕਿਸੇ ਵੀ ਕਲੋਨੀ ਵਿੱਚ ਨਹੀਂ ਆਉਣਾ ਚਾਹੀਦਾ। ਨਗਰ ਕੌਂਸਲ ਦੇ ਸਕੱਤਰ ਨੇ ਇਹ ਵੀ ਕਿਹਾ ਹੈ ਕਿ ਹੜ੍ਹਾਂ ਤੋਂ ਬਚਣ ਲਈ ਸਾਰੇ ਦਰਿਆ ਨਾਲਿਆਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ ਅਤੇ ਨਾਲੇ ਵਿੱਚ ਜੋ ਵੀ ਰੁਕਾਵਟਾਂ ਪੈਦਾ ਹੋ ਰਹੀਆਂ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾ ਰਿਹਾ ਹੈ।