ਪੁਣੇ : ਕਾਂਗਰਸ ਨੇਤਾ ਰਾਹੁਲ ਗਾਂਧੀ (Congress Leader Rahul Gandhi) ਨੂੰ ਵੀਰ ਸਾਵਰਕਰ (Veer Savarkar) ਮਾਣਹਾਨੀ ਮਾਮਲੇ ‘ਚ ਅਦਾਲਤ ਨੇ ਸੰਮਨ ਜਾਰੀ ਕੀਤਾ ਹੈ। ਪੁਣੇ ਦੀ ਸੈਸ਼ਨ ਕੋਰਟ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ 19 ਅਗਸਤ ਨੂੰ ਅਦਾਲਤ ‘ਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਪੁਣੇ ਦੀ ਵਿਸ਼ਰਾਮਬਾਗ ਪੁਲਿਸ ਕਰ ਰਹੀ ਹੈ। ਧਿਆਨ ਯੋਗ ਹੈ ਕਿ ਰਾਹੁਲ ਗਾਂਧੀ ਨੇ ਮਾਰਚ 2023 ਵਿੱਚ ਲੰਡਨ ਵਿੱਚ ਵੀਰ ਸਾਵਰਕਰ ਬਾਰੇ ਅਪਮਾਨਜਨਕ ਬਿਆਨ ਦਿੱਤਾ ਸੀ।
ਸ਼ਿਕਾਇਤ ਮੁਤਾਬਕ ਰਾਹੁਲ ਨੇ ਆਪਣੇ ਬਿਆਨ ‘ਚ ਕਿਹਾ ਸੀ ਕਿ ਵੀਰ ਸਾਵਰਕਰ ਨੇ ਆਪਣੀ ਕਿਤਾਬ ‘ਚ ਲਿਖਿਆ ਸੀ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪੰਜ-ਛੇ ਦੋਸਤਾਂ ਨੇ ਇਕ ਵਾਰ ਇਕ ਮੁਸਲਮਾਨ ਵਿਅਕਤੀ ਨੂੰ ਕੁੱਟਿਆ ਸੀ ਅਤੇ ਸਾਵਰਕਰ ਨੂੰ ਖੁਸ਼ੀ ਹੋਈ ਸੀ। ਵੀਰ ਸਾਵਰਕਰ ਦੇ ਪੋਤੇ ਸਾਤਯਕੀ ਸਾਵਰਕਰ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਅਜਿਹੀ ਕੋਈ ਘਟਨਾ ਕਦੇ ਨਹੀਂ ਵਾਪਰੀ ਸੀ ਅਤੇ ਵੀਰ ਸਾਵਰਕਰ ਨੇ ਕਿਤੇ ਵੀ ਅਜਿਹਾ ਕੁਝ ਨਹੀਂ ਲਿਖਿਆ ਸੀ। ਸਾਤਯਕੀ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਕਾਲਪਨਿਕ, ਝੂਠਾ ਅਤੇ ਬਦਨਾਮ ਦੱਸਿਆ ਸੀ। ਇਸ ਬਿਆਨ ਖ਼ਿਲਾਫ਼ ਸਾਤਯਕੀ ਸਾਵਰਕਰ ਨੇ ਪੁਣੇ ਸੈਸ਼ਨ ਕੋਰਟ ‘ਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ।