ਦਿੱਲੀ : ਇਸ ਹਫਤੇ ਸੋਨਾ-ਚਾਂਦੀ (Gold and Silver) ਖਰੀਦਣ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਹੈ। ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਭਾਰੀ ਵਾਧੇ ਤੋਂ ਬਾਅਦ ਕਾਰੋਬਾਰ ਦੇ ਆਖਰੀ ਦਿਨ ਗਿਰਾਵਟ ਦਰਜ ਕੀਤੀ ਗਈ ਹੈ। ਸੋਨੇ-ਚਾਂਦੀ ਦੀ ਹਫਤਾਵਾਰੀ ਕੀਮਤ ਦੀ ਗੱਲ ਕਰੀਏ ਤਾਂ ਇਸ ਹਫਤੇ ਸੋਨੇ ਦੀ ਕੀਮਤ ‘ਚ 2,186 ਰੁਪਏ ਪ੍ਰਤੀ 10 ਗ੍ਰਾਮ ਦੀ ਕਮਜ਼ੋਰੀ ਦੇਖਣ ਨੂੰ ਮਿਲੀ ਹੈ। ਉਥੇ ਹੀ ਚਾਂਦੀ ਦੀ ਕੀਮਤ ‘ਚ ਵੀ 3 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਆਈਬੀਜੇਏ ਮੁਤਾਬਕ ਇਸ ਕਾਰੋਬਾਰੀ ਹਫਤੇ ਯਾਨੀ 21 ਮਈ ਤੋਂ 24 ਮਈ ਦਰਮਿਆਨ ਸੋਨਾ 74 ਰੁਪਏ ਦੇ ਉੱਪਰ ਕਾਰੋਬਾਰ ਕਰ ਰਿਹਾ ਸੀ, ਜਦਕਿ ਚਾਂਦੀ ਆਪਣੇ ਉੱਚ ਪੱਧਰ ‘ਤੇ ਪਹੁੰਚ ਕੇ 96 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰ ਰਹੀ ਸੀ। ਐਤਵਾਰ ਨੂੰ ਯਾਨੀ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਬਾਰੇ ਗੱਲ ਕਰੀਏ ਤਾਂ ਅੱਜ ਰਾਸ਼ਟਰੀ ਰਾਜਧਾਨੀ ‘ਚ 24 ਕੈਰੇਟ ਸੋਨਾ 72,440 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਹੈ। ਜਦਕਿ ਚਾਂਦੀ 91,500 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰ ਰਹੀ ਹੈ।