ਮੁੰਬਈ : ਤਾਰਕ ਮਹਿਤਾ ਕਾ ਉਲਟਾ ਚਸ਼ਮਾ (Tarak Mehta Ka Oolta Chashma) ਫੇਮ ਗੁਰਚਰਨ ਸਿੰਘ ਸੋਢੀ (Gurcharan Singh Sodhi )ਘਰ ਪਰਤ ਆਏ ਹਨ। ਕਈ ਦਿਨਾਂ ਤੋਂ ਲਾਪਤਾ ਰਹਿਣ ਤੋਂ ਬਾਅਦ ਅੱਜ ਉਹ ਖੁਦ ਘਰ ਪਰਤ ਆਇਆ ਹੈ। ਪਰਿਵਾਰਕ ਮੈਂਬਰਾਂ ਨੇ ਦਿੱਲੀ ਵਿੱਚ ਉਨ੍ਹਾਂ ਦੇ ਲਾਪਤਾ ਹੋਣ ਬਾਰੇ ਐਫ.ਆਈ.ਆਰ ਦਰਜ ਕਰਵਾਈ ਸੀ। ਵਾਪਸ ਆਉਣ ‘ਤੇ ਸੋਢੀ ਤੋਂ ਪੁਲਿਸ ਨੇ ਪੁੱਛਗਿੱਛ ਕੀਤੀ। ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਉਹ ਦੁਨਿਆਵੀ ਜੀਵਨ ਤਿਆਗ ਕੇ ਧਾਰਮਿਕ ਯਾਤਰਾ ‘ਤੇ ਘਰੋਂ ਨਿਕਲਿਆ ਸੀ। ਉਹ ਅੰਮ੍ਰਿਤਸਰ, ਲੁਧਿਆਣਾ ਵਰਗੇ ਕਈ ਸ਼ਹਿਰਾਂ ਦੇ ਗੁਰਦੁਆਰਿਆਂ ਵਿੱਚ ਰਹੇ। ਪਰ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਘਰ ਪਰਤਣਾ ਚਾਹੀਦਾ ਹੈ, ਇਸ ਲਈ ਉਹ ਘਰ ਵਾਪਸ ਆ ਗਿਆ।
ਜ਼ਿਕਰਯੋਗ ਹੈ ਕਿ ਟੀਵੀ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਗੁਰਚਰਨ ਸਿੰਘ ਦੇ ਲਾਪਤਾ ਹੋਣ ਦਾ ਭੇਤ ਹੋਰ ਡੂੰਘਾ ਹੋ ਗਿਆ ਸੀ। ਪਰ ਹੁਣ ਉਹ ਆਪਣੇ ਘਰ ਵਾਪਸ ਪਰਤ ਆਏ ਹਨ। ਅਦਾਕਾਰ ਗੁਰਚਰਨ ਸਿੰਘ (51 ਸਾਲ) ਨੇ 22 ਅਪ੍ਰੈਲ ਦੀ ਸ਼ਾਮ ਨੂੰ ਦਿੱਲੀ ਤੋਂ ਮੁੰਬਈ ਲਈ ਫਲਾਈਟ ਲੈਣੀ ਸੀ, ਪਰ ਉਹ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚੇ। ਪਾਲਮ ਦੇ ਰਹਿਣ ਵਾਲੇ ਉਨ੍ਹਾਂ ਦੇ ਪਿਤਾ ਨੇ ਫੋਨ ‘ਤੇ ਸੰਪਰਕ ਨਾ ਹੋਣ ‘ਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਸੀ।