ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ਦੀ ਵੋਟਿੰਗ ਸ਼ੁਰੂ, ਇਨ੍ਹਾਂ ਸੂਬਿਆਂ ’ਚ ਹੋ ਰਹੀ ਹੈ ਵੋਟਿੰਗ

0
193

ਲੋਕ ਸਭਾ ਚੋਣਾਂ 2024:- ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਤੀਜੇ ਪੜਾਅ ਲਈ ਅੱਜ ਯਾਨੀਕੀ 7 ਮਈ ਨੂੰ ਵੋਟਿੰਗ ਸ਼ੁਰੂ ਹੋ ਗਈ ਹੈ। ਅੱਜ ਦੇਸ਼ ਦੇ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 93 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ। ਜਿਨ੍ਹਾਂ ਦੇ ਕੁੱਲ 1331 ਉਮੀਦਵਾਰ ਚੋਣ ਮੈਦਾਨ ਵਿੱਚ ਹਨ।ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁਕੀ ਹੈ ਅਤੇ ਸ਼ਾਮ 5 ਵਜੇ ਤੱਕ ਹੋਵੇਗੀ। ਜਾਣਕਾਰੀ ਮੁਤਾਬਕ ਤੀਜੇ ਪੜਾਅ ਦੀਆਂ ਚੋਣਾਂ ਵਿੱਚ ਬਿਹਾਰ, ਛੱਤੀਸਗੜ੍ਹ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਵੋਟਾਂ ਪੈਣਗੀਆਂ ਤੇ ਇਨ੍ਹਾਂ ਸਾਰੀਆਂ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

ਤੀਜੇ ਪੜਾਅ ਦੀ ਵੋਟਿੰਗ ਵਾਲੇ ਸੂਬਿਆਂ ਦੀ ਸੂਚੀ ਇਸ ਪ੍ਰਕਾਰ ਹੈ-

ਇਸ ਪੜਾਅ ‘ਚ ਗੁਜਰਾਤ ‘ਚ 25, ਕਰਨਾਟਕ ‘ਚ 14, ਮੱਧ ਪ੍ਰਦੇਸ਼ ‘ਚ 8, ਮਹਾਰਾਸ਼ਟਰ ‘ਚ 11, ਉੱਤਰ ਪ੍ਰਦੇਸ਼ ‘ਚ 10, ਪੱਛਮੀ ਬੰਗਾਲ ‘ਚ 4, ਆਸਾਮ ‘ਚ 5 ਸੀਟਾਂ ‘ਤੇ ਚੋਣ ਹੋਵੇਗੀ। ਬਿਹਾਰ, ਛੱਤੀਸਗੜ੍ਹ ‘ਚ 7 ਸੀਟਾਂ, ਗੋਆ ‘ਚ 2 ਸੀਟਾਂ, ਦਾਦਰਾ ਅਤੇ ਨਗਰ ਹਵੇਲੀ ‘ਚ 2 ਸੀਟਾਂ, ਦਮਨ ਅਤੇ ਦੀਵ ਅਤੇ ਜੰਮੂ-ਕਸ਼ਮੀਰ ‘ਚ ਇਕ ਸੀਟ ਹੈ। ਇਸ ਪੜਾਅ ਵਿੱਚ ਲਗਭਗ 120 ਔਰਤਾਂ ਸਮੇਤ 1,300 ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿਚ ਹਨ।

ਦੋ ਪੜਾਅ ‘ਚ ਹੋ ਚੁੱਕੀ ਹੈ ਵੋਟਿੰਗ

ਜ਼ਿਕਰਯੋਗ ਹੈ ਕਿ ਪਹਿਲਾਂ ਪੜਾਅ 19 ਅਪ੍ਰੈਲ ਨੂੰ ਹੋਇਆ ਸੀ, ਜਦੋਂ ਕਿ ਦੂਜਾ ਪੜਾਅ 26 ਅਪ੍ਰੈਲ ਨੂੰ ਹੋਇਆ ਸੀ। ਸਾਰੇ ਸੱਤ ਪੜਾਵਾਂ ਲਈ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

LEAVE A REPLY

Please enter your comment!
Please enter your name here