ਫਾਜ਼ਿਲਕਾ:- ਇੱਕ ਬੇਹੱਦ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਨੌਜਵਾਨ ਮਜ਼ਦੂਰ ਦੀ ਕਣਕ ਦੀਆਂ ਬੋਰੀਆਂ ਹੇਠ ਆਉਣ ਕਾਰਨ ਮੌਤ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਮਜ਼ਦੂਰ ਸਥਾਨਕ ਦਾਣਾ ਮੰਡੀ ’ਚ ਪੱਲੇਦਾਰੀ ਦਾ ਕੰਮ ਕਰਦਾ ਸੀ ਤੇ ਬੀਤੀ ਦਿਨੀਂ ਜਦੋਂ ਚਾਹ ਪੀਣ ਲਈ ਬੋਰੀਆਂ ਦੇ ਨੇੜੇ ਬੈਠਿਆ ਸੀ ਤਾਂ ਅਚਾਨਕ ਉੱਪਰੋਂ ਕਣਕ ਦੀਆਂ ਬੋਰੀਆਂ ਮਜ਼ਦੂਰ ਦੇ ਸਿਰ ’ਤੇ ਡਿੱਗ ਪਈਆਂ ਅਤੇ ਉਹ ਨੀਚੇ ਦੱਬ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਮਗਰੋਂ ਮਜ਼ਦੂਰ ਨੂੰ ਬੋਰੀਆਂ ਹੇਠੋਂ ਕੱਢ ਕੇ ਇਲਾਜ ਲਈ ਮੈਡੀਕਲ ਕਾਲਜ ਫ਼ਰੀਦਕੋਟ ਭੇਜਿਆ ਗਿਆ। ਜਿੱਥੇ ਕਿ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਮਜ਼ਦੂਰ ਦੀ ਪਹਿਚਾਣ 37 ਸਾਲਾਂ ਹਰਫੂਲ ਸਿੰਘ ਵਜੋਂ ਹੋਈ ਹੈ ਜਿਸ ਦੀ ਮੌਤ ਮਗਰੋਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਹਰਫੂਲ ਸਿੰਘ ਮਿਹਨਤ ਮਜ਼ਦੂਰੀ ਕਰਕੇ ਆਪਣਾ ਟੱਬਰ ਪਾਲਦਾ ਸੀ ਜੋ ਬੀਤੀ ਦਿਨੀਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ।