ਚਲਦੀ ਬੱਸ ਨੂੰ ਲੱਗੀ ਅੱਗ, ਪੈ ਗਈਆਂ ਭਾਜੜਾ

0
200

 

ਖੰਨਾ : ਖੰਨਾ ‘ਚ ਪੰਜਾਬ ਰੋਡਵੇਜ਼ ਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ ਪਰ ਬੱਸ ਕੰਡਕਟਰ ਦੀ ਸਿਆਣਪ ਕਾਰਨ ਵੱਡਾ ਹਾਦਸਾ ਹੋਣੋ ਟਲ ਗਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਕੰਡਕਟਰ ਨੇ ਇੰਜਣ ‘ਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਸ ਨੇ ਤੁਰੰਤ ਡਰਾਈਵਰ ਨੂੰ ਬੱਸ ਰੋਕਣ ਲਈ ਕਿਹਾ। ਇਸ ਦੌਰਾਨ ਬੱਸ ਦੇ ਵਿੱਚ ਕਰੀਬ 45 ਯਾਤਰੀ ਸਵਾਰ ਸਨ ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਇੰਜਣ ਵਿੱਚ ਲੱਗੀ ਅੱਗ ਨੂੰ ਫੈਲਣ ਤੋਂ ਰੋਕਿਆ ਗਿਆ।

ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਦੀ ਬੱਸ ਪਟਿਆਲਾ ਤੋਂ ਆ ਰਹੀ ਸੀ। ਜਿਵੇਂ ਹੀ ਖੰਨਾ ਬੱਸ ਸਟੈਂਡ ‘ਤੇ ਸਵਾਰੀਆਂ ਨੂੰ ੳਤਾਰਨ ਤੋਂ ਬਾਅਦ ਮੁੜ ਬੱਸ ਚੱਲੀ ਤਾਂ ਅਜੇ ਅੱਧਾ ਕਿ.ਮੀ. ਹੀ ਗਈ ਤਾਂ ਕੰਡਕਟਰ ਨੇ ਅਚਾਨਕ ਇੰਜਣ ’ਚੋਂ ਧੂੰਆਂ ਨਿਕਲਦਾ ਦੇਖਿਆਂ ਤੇ ਇਸ ਦੌਰਾਨ ਆਲੇ ਦੁਆਲੇ ਸਵਾਈਆਂ ਵੀ ਇੱਕਠੀਆਂ ਹੋ ਗਈਆਂ ਤੇ ਹਫੜਾ ਦਫੜੀ ਮੱਚ ਗਈ।ਇਸ ਮਗਰੋਂ ਸਵਾਰੀਆਂ ਨੂੰ ਬੱਸ ਰੋਕ ਕੇ ਬਾਹਰ ਕੱਢ ਲਿਆ ਗਿਆ ਤੇ ਅੱਗ ਤੇ ਕਾਬੂ ਪਾਇਆ ਗਿਆ

ਅਜਿਹੇ ‘ਚ ਜੇਕਰ ਨੈਸ਼ਨਲ ਹਾਈਵੇ ‘ਤੇ ਤੇਜ਼ ਰਫਤਾਰ ਨਾਲ ਸਫਰ ਕਰਦੇ ਹੋਏ ਇੰਜਣ ਨੂੰ ਅੱਗ ਲੱਗ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਖੁਸ਼ਕਿਸਮਤੀ ਇਹ ਰਹੀ ਕਿ ਇਹ ਅੱਗ ਉਸ ਸਮੇਂ ਲੱਗੀ ਜਦੋਂ ਖੰਨਾ ਸ਼ਹਿਰ ਦੀ ਸਰਵਿਸ ਲੇਨ ‘ਤੇ ਬੱਸ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾ ਰਹੀ ਸੀ। ਬੱਸ ਦੇ ਕੰਡਕਟਰ ਪਾਲੀ ਨੇ ਦੱਸਿਆ ਕਿ ਜਦੋਂ ਬੱਸ ਪਟਿਆਲਾ ਤੋਂ ਆ ਰਹੀ ਸੀ ਤਾਂ ਖੰਨਾ ਕੋਲ ਪਾਈਪ ਟੁੱਟਣ ਨਾਲ ਅੱਗ ਲੱਗ ਗਈ। ਪਾਣੀ ਨਾਲ ਅੱਗ ਬੁਝਾਈ ਗਈ। ਵੱਡਾ ਹਾਦਸਾ ਹੋਣੋ ਟਲ ਗਿਆ।

LEAVE A REPLY

Please enter your comment!
Please enter your name here