Google search engine
Homeਮਨੋਰੰਜਨਈਦ ਦੇ ਮੌਕੇ ‘ਤੇ ਸਲਮਾਨ ਖਾਨ ਨੇ ਇਹ ਖੁਲਾਸਾ ਕਰ ਆਪਣੇ ਪ੍ਰਸ਼ੰਸਕਾਂ...

ਈਦ ਦੇ ਮੌਕੇ ‘ਤੇ ਸਲਮਾਨ ਖਾਨ ਨੇ ਇਹ ਖੁਲਾਸਾ ਕਰ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਤੋਹਫਾ

ਮੁੰਬਈ: ਈਦ ਦੇ ਮੌਕੇ ‘ਤੇ ਜੇਕਰ ਪ੍ਰਸ਼ੰਸਕ ਸਭ ਤੋਂ ਜ਼ਿਆਦਾ ਬੇਸਬਰੀ ਨਾਲ ਕਿਸੇ ਸਟਾਰ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਉਹ ਸਲਮਾਨ ਖਾਨ (Salman Khan) ਹਨ। ਈਦ ਭਾਈਜਾਨ ਤੋਂ ਬਿਨਾਂ ਪ੍ਰਸ਼ੰਸਕਾਂ ਨੂੰ ਥੋੜੀ ਫਿੱਕੀ ਲੱਗ ਰਹੀ ਹੈ। ਇਸ ਵਾਰ ਬਡੇ ਮੀਆਂ, ਛੋਟੇ ਮੀਆਂ ਅਤੇ ਮੈਦਾਨ ਦੇ ਨਾਲ ਅਕਸ਼ੈ ਕੁਮਾਰ ਅਤੇ ਅਜੇ ਦੇਵਗਨ ਪ੍ਰਸ਼ੰਸਕਾਂ ਲਈ ਈਦ ਨੂੰ ਖਾਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਦੌਰਾਨ ਆਪਣੇ ਪ੍ਰਸ਼ੰਸਕਾਂ ਦੀ ਨਿਰਾਸ਼ਾ ਨੂੰ ਦੂਰ ਕਰਦੇ ਹੋਏ ਦਬੰਗ ਸਲਮਾਨ ਖਾਨ ਨੇ ਆਪਣੇ ਪ੍ਰਸ਼ੰਸਕਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਅਗਲੀ ਈਦ ‘ਤੇ ਵਾਪਸੀ ਕਰਨਗੇ। ਸਲਮਾਨ ਖਾਨ ਲੰਬੇ ਸਮੇਂ ਤੋਂ ਨਿਰਦੇਸ਼ਕ ਏ.ਆਰ ਮੁਰੁਗਦੌਸ ਨਾਲ ਫਿਲਮ ਨੂੰ ਲੈ ਕੇ ਚਰਚਾ ‘ਚ ਹਨ। ਪਿਛਲੇ ਮਹੀਨੇ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਸੀ ਕਿ ਉਹ ਦੱਖਣ ਦੇ ਮਸ਼ਹੂਰ ਨਿਰਦੇਸ਼ਕ ਨਾਲ ਐਕਸ਼ਨ ਫਿਲਮ ਲੈ ਕੇ ਆ ਰਹੇ ਹਨ।

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਲਮਾਨ ਖਾਨ ਖੁਦ ਆਪਣੇ ਪ੍ਰਸ਼ੰਸਕਾਂ ਤੋਂ ਈਦ ‘ਤੇ ਦੂਰ ਨਹੀਂ ਰਹੇ। ਫੈਸਟੀਵਲ ਦੇ ਇਸ ਖਾਸ ਮੌਕੇ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਤੋਹਫਾ ਦਿੰਦੇ ਹੋਏ ਉਨ੍ਹਾਂ ਨੇ ਆਪਣੀ ਅਗਲੀ ਫਿਲਮ ਦੇ ਟਾਈਟਲ ਦਾ ਖੁਲਾਸਾ ਕੀਤਾ ਹੈ।

ਸਲਮਾਨ ਖਾਨ ਦੀ ਅਗਲੀ ਫਿਲਮ ਦਾ ਇਹ ਹੈ ਟਾਈਟਲ
ਸਲਮਾਨ ਖਾਨ ਨੇ ਈਦ 2024 ਦੇ ਖਾਸ ਮੌਕੇ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦੇਣ ਦੇ ਨਾਲ, ਇੱਕ ਅਜਿਹਾ ਤੋਹਫਾ ਦਿੱਤਾ ਹੈ ਜਿਸ ਨਾਲ ਉਨ੍ਹਾਂ ਦੇ ਚਿਹਰਿਆਂ ‘ਤੇ ਵੱਡੀ ਮੁਸਕਾਨ ਆ ਗਈ ਹੈ। ਸਲਮਾਨ ਖਾਨ ਨੇ ਨਿਰਦੇਸ਼ਕ ਏ.ਆਰ ਮੁਰੁਗਾਦੌਸ ਨਾਲ ਆਪਣੀ ਅਗਲੀ ਫਿਲਮ ਦੇ ਟਾਈਟਲ ਦਾ ਖੁਲਾਸਾ ਕੀਤਾ। ਟਾਈਗਰ-ਸੁਲਤਾਨ ਅਤੇ ਦਬੰਗ ਬਣਨ ਤੋਂ ਬਾਅਦ ਸਲਮਾਨ ਖਾਨ ਨੇ ਦੱਸਿਆ ਕਿ ਹੁਣ ਉਹ ‘ਸਿਕੰਦਰ’ ਬਣ ਕੇ ਆ ਰਹੇ ਹਨ।

ਸਲਮਾਨ ਖਾਨ ਨੇ ਫਿਲਮ ਦੇ ਟਾਈਟਲ ਦਾ ਐਲਾਨ ਕਰਨ ਦੇ ਨਾਲ ਹੀ ਕੈਪਸ਼ਨ ‘ਚ ਲਿਖਿਆ , “ਇਸ ਈਦ ਬੜੇ ਮੀਆਂ ਛੋਟੇ ਮੀਆਂ ਅਤੇ ਮੈਦਾਨ ਨੂੰ ਦੇਖੋ ਅਤੇ ਅਗਲੀ ਈਦ ‘ਸਿਕੰਦਰ’ ਨੂੰ ਆ ਕੇ ਮਿਲੋ। ਤੁਹਾਨੂੰ ਸਾਰਿਆਂ ਨੂੰ ਈਦ ਮੁਬਾਰਕ।”

ਐਕਸ਼ਨ ਅਤੇ ਰੋਮਾਂਚ ਨਾਲ ਭਰਪੂਰ ਹੋਵੇਗੀ ਸਲਮਾਨ ਦੀ ਇਹ ਫਿਲਮ
ਸਲਮਾਨ ਖਾਨ ਦੀ ਅਗਲੀ ਫਿਲਮ ‘ਸਿਕੰਦਰ’ ਐਕਸ਼ਨ ਅਤੇ ਰੋਮਾਂਚ ਨਾਲ ਭਰਪੂਰ ਹੋਵੇਗੀ। ਗਜਨੀ ਦੇ ਨਿਰਦੇਸ਼ਕ ਏ.ਆਰ ਮੁਰੁਗਦੌਸ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਇਹ ਲੋਕਾਂ ਨੂੰ ਇੱਕ ਸਮਾਜਿਕ ਸੰਦੇਸ਼ ਦੇਵੇਗੀ। ਫਿਲਮ ‘ਚ ਐਕਸ਼ਨ ਤਾਂ ਕਾਫੀ ਹੋਵੇਗਾ ਪਰ ਫਿਲਮ ਲੋਕਾਂ ਦੀਆਂ ਅੱਖਾਂ ‘ਚ ਹੰਝੂ ਵੀ ਲੈ ਆਵੇਗੀ। ਕਿਸੀ ਕਾ ਭਾਈ ਕਿਸੀ ਕੀ ਜਾਨ ਵਾਂਗ ਹੀ ਇਹ ਫਿਲਮ ਵੀ ਪੂਰੇ ਭਾਰਤ ‘ਚ ਰਿਲੀਜ਼ ਹੋਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments