ਪਾਣੀ ਨਾਲ ਭਰੀ ਬਾਲਟੀ ‘ਚ ਡਿੱਗਿਆ ਡੇਢ ਸਾਲ ਦਾ ਮਾਸੂਮ

0
224

ਬਹਾਦਰਗੜ੍ਹ : ਬਹਾਦਰਗੜ੍ਹ ਸ਼ਹਿਰ ਸਥਿਤ ਛੋਟੂ ਰਾਮ ਨਗਰ ਵਿੱਚ ਖੇਡਦੇ ਸਮੇਂ ਡੇਢ ਸਾਲ ਦਾ ਮਾਸੂਮ ਬੱਚਾ ਪਾਣੀ ਨਾਲ ਭਰੀ ਬਾਲਟੀ ਵਿੱਚ ਡਿੱਗ ਗਿਆ। ਉਹ ਕਾਫੀ ਦੇਰ ਤੱਕ ਪਾਣੀ ‘ਚ ਝਟਪਟਾੳਦਾ ਰਿਹਾ ,ਪਰ ਕਿਸੇ ਦੀ ਨਜ਼ਰ ਉਸ ‘ਤੇ ਨਹੀਂ ਪਈ। ਕਰੀਬ 15 ਮਿੰਟ ਬਾਅਦ ਉਸਦੀ ਮਾਂ ਨੇ ਤਲਾਸ਼ ਕੀਤੀ ਤਾਂ ਉਹ ਬਾਲਟੀ ‘ਚ ਬੇਹੋਸ਼ ਹਾਲਤ ‘ਚ ਪਿਆ ਸੀ।

ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਬੱਚੇ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਲਾਈਨਪੁਰ ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ। ਬਿਆਨ ਤੋਂ ਬਾਅਦ ਰੋਹਤਕ ਪੀਜੀਆਈ ਵਿੱਚ ਪੋਸਟ ਮਾਰਟਮ ਕਰਵਾਇਆ ਗਿਆ।

ਖੇਡਦੇ ਹੋਏ ਪਾਣੀ ਦੀ ਬਾਲਟੀ ਵਿੱਚ ਡਿੱਗ ਗਿਆ ਮਾਸੂਮ ਬੱਚਾ 
ਦਰਅਸਲ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦਾ ਰਹਿਣ ਵਾਲਾ ਮੋਨੂੰ ਪਿਛਲੇ ਕੁਝ ਸਮੇਂ ਤੋਂ ਬਹਾਦਰਗੜ੍ਹ ਦੇ ਛੋਟੂ ਰਾਮ ਨਗਰ ‘ਚ ਰਹਿ ਰਿਹਾ ਹੈ। ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਘਰ ਵਿੱਚ ਪਤਨੀ ਅਤੇ ਬੱਚੇ ਸਨ। ਉਸਦੀ ਪਤਨੀ ਕਿਸੇ ਕੰਮ ਵਿੱਚ ਰੁੱਝੀ ਹੋਈ ਸੀ। ਤਿੰਨੋਂ ਬੱਚੇ ਖੇਡ ਰਹੇ ਸਨ। ਕਰੀਬ ਡੇਢ ਸਾਲ ਦਾ ਆਰਵ ਖੇਡਦੇ ਹੋਏ ਪਾਣੀ ਦੀ ਬਾਲਟੀ ਕੋਲ ਪਹੁੰਚ ਗਿਆ ਅਤੇ ਅਚਾਨਕ ਉਸ ਵਿੱਚ ਡਿੱਗ ਗਿਆ। ਉਹ ਪਾਣੀ ਵਿੱਚ ਸੰਘਰਸ਼ ਕਰਦਾ ਰਿਹਾ, ਪਰ ਸਮੇਂ ਸਿਰ ਕਿਸੇ ਨੇ ਉਸ ਵੱਲ ਧਿਆਨ ਨਹੀਂ ਦਿੱਤਾ।

3 ਬੱਚਿਆਂ ਵਿੱਚੋਂ ਸਭ ਤੋਂ ਛੋਟਾ ਸੀ ਆਰਵ
ਲਗਭਗ 15 ਮਿੰਟ ਬਾਅਦ ਜਦੋਂ ਮੋਨੂੰ ਦੀ ਪਤਨੀ ਨੂੰ ਆਰਵ ਨਜ਼ਰ ਨਹੀਂ ਆਇਆ ਤਾਂ ਉਹ ਉਸਦੀ ਭਾਲ ਕਰਨ ਲੱਗੀ। ਆਰਵ ਬਾਲਟੀ ਵਿੱਚ ਬੇਹੋਸ਼ ਪਾਇਆ ਗਿਆ। ਉਸ ਦੀ ਹਾਲਤ ਨਾਜ਼ੁਕ ਸੀ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਪੀਜੀਆਈ ਰੋਹਤਕ ਲੈ ਗਏ। ਜਿੱਥੇ ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ। ਆਰਵ ਤਿੰਨ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਸੀ।

LEAVE A REPLY

Please enter your comment!
Please enter your name here