Google search engine
Homeਪੰਜਾਬਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਚਲਾਈ ਗਈ ਇਹ ਵਿਸ਼ੇਸ਼ ਮੁਹਿੰਮ

ਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਚਲਾਈ ਗਈ ਇਹ ਵਿਸ਼ੇਸ਼ ਮੁਹਿੰਮ

ਦੀਨਾਨਗਰ: ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਲੋਕ ਸਭਾ ਚੋਣਾਂ (The Lok Sabha Elections) ਦੌਰਾਨ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ  ਦੀਨਾਨਗਰ ਪੁਲਿਸ ਦੇ ਡੀ.ਐਸ.ਪੀ. ਦੀਨਾਨਗਰ ਸੁਖਵਿੰਦਰ ਪਾਲ ਸਿੰਘ (DSP Dinanagar Sukhwinder Pal Singh) ਦੀ ਅਗਵਾਈ ‘ਚ ਪੂਰੇ ਇਲਾਕੇ ‘ਚ ਵਿਸ਼ੇਸ਼ ਮੁਹਿੰਮ ਚਲਾਈ ਗਈ ।

ਉਹ ਐਸ.ਐਸ.ਪੀ. ਗੁਰਦਾਸਪੁਰ ਹਰੀਸ਼ ਦਾਇਮਾ ਦੀਆਂ ਹਦਾਇਤਾਂ ਤਹਿਤ ਥਾਣਾ ਦੀਨਾਨਗਰ ਦੇ ਪਿੰਡਾਂ ਦਿੜ੍ਹਬਾ ਸਸੀਆ, ਅਵਾਂਖਾ, ਪਨਿਆਰ, ਗੰਢਿਆਣਾ ਅਤੇ ਥਾਣਾ ਬਹਿਰਾਮਪੁਰ ਦੇ ਪਿੰਡ ਝਬਕਾਰਾ, ਕੈਰੇ, ਮੰਝ, ਦੋੜਵਾ, ਬਲਾਪਿੰਡੀ, ਭਰਥ ਅਤੇ ਦੋਰਾਗਲਾ ਪੁਲਿਸ ਚੌਕੀ ਦੀ ਜਾਂਚ ਕੀਤੀ ਗਈ। ਗਹਿਲਦੀ, ਬਾਊਪੁਰ ਜੱਟਾਂ ਅਤੇ ਮੁਗਲਾਨੀ ਚੱਕ ਪਿੰਡਾਂ ਵਿੱਚ ਭਾਰੀ ਫੋਰਸ ਨਾਲ ਛਾਪੇਮਾਰੀ ਕੀਤੀ ਗਈ ਹੈ।

ਇਸ ਮੌਕੇ ਭਾਰੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਅਤੇ ਦੋ ਦੋਸ਼ੀ ਵਿਅਕਤੀਆਂ ਖ਼ਿਲਾਫ਼ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ।ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਦੀਨਾਨਗਰ ਹਰਪ੍ਰੀਤ ਸਿੰਘ, ਦੋਰਾਗਲਾ ਦਵਿੰਦਰ ਕੁਮਾਰ, ਬਹਿਰਾਮਪੁਰ ਅਵਤਾਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਹਾਜ਼ਰ ਸਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments