Home ਪੰਜਾਬ Budget Session 2024: ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਵੱਡਾ ਐਲਾਨ

Budget Session 2024: ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਵੱਡਾ ਐਲਾਨ

0

ਚੰਡੀਗੜ੍ਹ: ਕਿਸਾਨ ਅੰਦੋਲਨ ਦਰਮਿਆਨ ਪੁਲਿਸ ਨਾਲ ਝੜਪ ਦੌਰਾਨ ਗੋਲੀ ਲੱਗਣ ਨਾਲ 10ਵੀਂ ਜਮਾਤ ‘ਚ ਪੜ੍ਹਦਾ ਬੱਚਾ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਲੈ ਕੇ ਪੰਜਾਬ ਵਿਧਾਨ ਸਭਾ ‘ਚ ਸਪੀਕਰ ਕੁਲਤਾਰ ਸਿੰਘ ਸੰਧਵਾਂ (Speaker Kultar Singh Sandhwan ) ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਗਰੀਬ ਪਰਿਵਾਰ ਦਾ ਬੱਚਾ ਹੈ ਅਤੇ ਉਹ ਇਸ ਬੱਚੇ ਦੇ ਇਲਾਜ ਲਈ ਇੱਕ ਮਹੀਨੇ ਦੀ ਤਨਖਾਹ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਸਦਨ ਦੇ ਹੋਰ ਵਿਧਾਇਕਾਂ ਅਤੇ ਮੈਂਬਰਾਂ ਨੂੰ ਵੀ ਉਕਤ ਬੱਚੇ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

ਸਪੀਕਰ ਸੰਧਵਾਂ ਨੇ ਦੱਸਿਆ ਕਿ ਬੱਚੇ ਦੇ ਪਿਤਾ ਕੋਲ ਸਿਰਫ਼ ਡੇਢ ਕਿੱਲੇ ਜ਼ਮੀਨ ਹੈ ਅਤੇ ਪਰਿਵਾਰ ਬਹੁਤ ਗਰੀਬ ਹੈ। ਉਸ ਨੇ ਦੱਸਿਆ ਕਿ ਗੋਲੀ ਲੱਗਣ ਕਾਰਨ ਬੱਚੇ ਦੀਆਂ ਉਂਗਲਾਂ ਵਿੱਚ ਸਮੱਸਿਆ ਆ ਰਹੀ ਹੈ, ਜਿਸ ਕਾਰਨ ਪਰਿਵਾਰ ਵੱਲੋਂ ਬੱਚੇ ਨੂੰ ਅਮਨਦੀਪ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਲਈ ਕਿਹਾ ਗਿਆ ਹੈ।

ਦੱਸ ਦੇਈਏ ਕਿ ਕਿਸਾਨ ਅੰਦੋਲਨ ਦੌਰਾਨ ਹਰਿਆਣਾ ਪੁਲਿਸ ਨਾਲ ਹੋਏ ਝੜਪ ਦੌਰਾਨ ਅੰਦੋਲਨ ਵਿੱਚ ਸ਼ਾਮਲ 10ਵੀਂ ਜਮਾਤ ਦੇ ਬੱਚੇ ਦੀ ਬਾਂਹ ਵਿੱਚ ਗੋਲੀ ਲੱਗ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਰਾਜਪੁਰਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਸਪੀਕਰ ਸੰਧਵਾਂ ਉਨ੍ਹਾਂ ਨੂੰ ਮਿਲਣ ਹਸਪਤਾਲ ਪੁੱਜੇ। ਕੱਲ੍ਹ ਵੀ ਉਕਤ ਬੱਚਾ ਸਦਨ ​​ਵਿੱਚ ਗੱਲ ਕਰਦੇ ਹੋਏ ਰੋਣ ਲੱਗ ਪਿਆ।

ਰਾਜਾ ਵੜਿੰਗ ਨੇ ਇੱਕ ਮਹੀਨੇ ਦੀ ਤਨਖਾਹ ਵੀ ਦੇਣ ਲਈ ਕਿਹਾ
ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਰਾਜਾ ਵੜਿੰਗ ਨੇ ਵੀ ਆਪਣੀ ਇੱਕ ਮਹੀਨੇ ਦੀ ਪੂਰੀ ਤਨਖਾਹ ਉਕਤ ਬੱਚੇ ਦੇ ਇਲਾਜ ਲਈ ਦਾਨ ਕਰਨ ਦੀ ਗੱਲ ਕਹੀ ਹੈ। ਸਪੀਕਰ ਸੰਧਵਾਂ ਤੋਂ ਬਾਅਦ ਡਾ: ਸੁਖਵਿੰਦਰ ਕੁਮਾਰ ਸੁੱਖੀ ਨੇ ਆਪਣੀ ਤਨਖਾਹ ਵਿੱਚੋਂ 10 ਹਜ਼ਾਰ ਰੁਪਏ ਦੇਣ ਦੀ ਗੱਲ ਕਹੀ।

 

NO COMMENTS

LEAVE A REPLY

Please enter your comment!
Please enter your name here

Exit mobile version