ਸਪੋਰਟਸ ਡੈਸਕ : ਭਾਰਤੀ ਟੀਮ ਨੇ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ (Test series) ‘ਚ ਪਛੜਨ ਤੋਂ ਬਾਅਦ ਬਰਾਬਰੀ (Equalized) ਹਾਸਲ ਕਰ ਲਈ ਹੈ। 5 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਇੰਗਲੈਂਡ ਨੇ ਜਿੱਤਿਆ ਸੀ ਜਦਕਿ ਭਾਰਤ ਨੇ ਦੂਜਾ ਮੈਚ ਜਿੱਤ ਕੇ 1-1 ਨਾਲ ਡਰਾਅ ਹਾਸਲ ਕੀਤਾ ਸੀ। ਟੀਮ ਇੰਡੀਆ ਦੀ ਬੱਲੇਬਾਜ਼ੀ ਦੋਵਾਂ ਮੈਚਾਂ ਵਿੱਚ ਨਿਰਾਸ਼ਾਜਨਕ ਰਹੀ। ਯਸ਼ਸਵੀ ਜੈਸਵਾਲ ਅਤੇ ਸ਼ੁਭਮਨ ਗਿੱਲ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਦੌੜਾਂ ਨਹੀਂ ਬਣਾ ਸਕਿਆ। ਸੀਰੀਜ਼ ਦੇ ਬਾਕੀ ਤਿੰਨ ਮੈਚਾਂ ‘ਚ ਟੀਮ ਇੰਡੀਆ ਦੇ ਬੱਲੇਬਾਜ਼ਾਂ ਨੂੰ ਆਪਣੀ ਤਾਕਤ ਦਿਖਾਉਣੀ ਹੋਵੇਗੀ, ਨਹੀਂ ਤਾਂ ਮੌਕਾ ਗੁਆ ਦਿੱਤਾ ਜਾਵੇਗਾ।
ਦ੍ਰਾਵਿੜ ਭਾਰਤੀ ਬੱਲੇਬਾਜ਼ਾਂ ਤੋਂ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ‘ਚ ਬਦਲਣ ‘ਚ ਨਾਕਾਮ ਰਹਿਣ ਤੋਂ ਬਾਅਦ ਥੋੜ੍ਹਾ ਨਿਰਾਸ਼ ਨਜ਼ਰ ਆਏ। ਉਨ੍ਹਾਂ ਨੇ ਕਿਹਾ, ”ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਦੋਵੇਂ ਪਾਰੀਆਂ ‘ਚ ਘੱਟ ਦੌੜਾਂ ਬਣਾਈਆਂ ਗਈਆਂ ਹਨ। ਇਸ ਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਟੀਮ ਵਿੱਚ ਕਈ ਨੌਜਵਾਨ ਬੱਲੇਬਾਜ਼ ਹਨ। ਨੌਜਵਾਨ ਬੱਲੇਬਾਜ਼ਾਂ ਨੂੰ ਟੈਸਟ ਕ੍ਰਿਕਟ ਨੂੰ ਸਮਝਣ ‘ਚ ਥੋੜ੍ਹਾ ਸਮਾਂ ਲੱਗਦਾ ਹੈ। ਸਾਨੂੰ ਪਹਿਲੀ ਪਾਰੀ ਵਿੱਚ 450-475 ਦੌੜਾਂ ਬਣਾਉਣੀਆਂ ਚਾਹੀਦੀਆਂ ਸਨ।
ਦ੍ਰਾਵਿੜ ਨੇ ਇਸ ਮੌਕੇ ‘ਤੇ ਇੰਗਲੈਂਡ ਦੇ ਬੱਲੇਬਾਜ਼ਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬੱਲੇਬਾਜ਼ੀ ਸਿਰਫ਼ ਅਤਿ ਆਕਰਮਕ ਰਵੱਈਏ ਦੀ ਗੱਲ ਨਹੀਂ ਹੈ। ਉਨ੍ਹਾਂ ਨੇ ਕਿਹਾ, ”ਉਹ (ਇੰਗਲੈਂਡ) ਬਹੁਤ ਵਧੀਆ ਖੇਡ ਰਹੇ ਹਨ। ਭਾਵੇਂ ਤੁਸੀਂ ਇਸਨੂੰ ‘ਬੇਸਬਾਲ’ ਕਹਿੰਦੇ ਹੋ ਜਾਂ ਜੋ ਵੀ ਕਹਿੰਦੇ ਹੋ । ਮੈਨੂੰ ਨਹੀਂ ਪਤਾ ਕਿ ਉਹ ਇਸ ਨਾਲ ਕਿੰਨੇ ਖੁਸ਼ ਹਨ, ਪਰ ਉਹ ਸੱਚਮੁੱਚ ਵਧੀਆ ਕ੍ਰਿਕਟ ਖੇਡ ਰਹੇ ਹਨ। ਉਨ੍ਹਾਂ ਨੇ ਚੰਗਾ ਹੁਨਰ ਦਿਖਾਇਆ ਹੈ। ਇਹ ਜੋਖਮ ਲੈ ਕੇ ਅਤਿ ਆਕਰਮਕ ਰੁਖ ਅਪਣਾਉਣ ਵਰਗਾ ਨਹੀਂ ਹੈ।
ਦ੍ਰਾਵਿੜ ਨੇ ਕਿਹਾ, ”ਉਹ ਕੁਝ ਅਜਿਹੇ ਸ਼ਾਟ ਖੇਡ ਰਹੇ ਹਨ ਜਿਸ ਲਈ ਚੰਗੇ ਹੁਨਰ ਅਤੇ ਯੋਗਤਾ ਦੀ ਲੋੜ ਹੁੰਦੀ ਹੈ। ਉਨ੍ਹਾਂ ਦੀ ਬੱਲੇਬਾਜ਼ੀ ਸਿਰਫ ਆਕਰਮਕ ਕ੍ਰਿਕਟ ਬਾਰੇ ਨਹੀਂ ਹੈ। ਉਹ ਵੱਖਰੇ ਢੰਗ ਨਾਲ ਖੇਡ ਰਹੇ ਹਨ ਅਤੇ ਅਸੀਂ ਚੁਣੌਤੀ ਤੋਂ ਜਾਣੂ ਹਾਂ। ਅਸੀਂ ਇਸ ਦਾ ਸਾਹਮਣਾ ਕਰਨ ਲਈ ਤਿਆਰ ਹਾਂ।