ਵਾਲਾਂ ਲਈ ਵਰਦਾਨ ਹੈ ਫਿਟਕੜੀ ਜਾਣੋ ਇਸਦੇ ਗੁਣ

0
200
Alum powder/potassium aluminum sulfate dodecahydrate used in baking powder,water purification, leather tanning, dyeing, and fireproof textiles.

ਲਾਈਫਸਟਾਈਲ ਡੈਸਕ: ਲੰਬੇ ਅਤੇ ਸੰਘਣੇ ਵਾਲ ਕੌਣ ਨਹੀਂ ਚਾਹੁੰਦਾ? ਮਰਦ ਹੋਵੇ ਜਾਂ ਔਰਤ, ਹਰ ਕੋਈ ਹੈਲਦੀ ਵਾਲ ਚਾਹੁੰਦਾ ਹੈ। ਇਸ ਦੇ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ ਪਰ ਵਾਲ ਝੜਨਾ ਨਹੀਂ ਰੁਕਦੇ। ਹਾਲਾਂਕਿ ਸੁੱਕੇ ਅਤੇ ਬੇਜਾਨ ਵਾਲਾਂ ਦੇ ਪਿੱਛੇ ਕਈ ਕਾਰਨ ਛੁਪੇ ਹੋ ਸਕਦੇ ਹਨ ਪਰ ਇਸ ਵਿੱਚ ਇੱਕ ਵੱਡੀ ਭੂਮਿਕਾ ਬਾਜ਼ਾਰ ਵਿੱਚ ਉਪਲਬਧ ਰਸਾਇਣਕ ਉਤਪਾਦਾਂ ਦੀ ਵਰਤੋਂ ਦੀ ਹੈ। ਇਸ ਕਾਰਨ ਤੁਹਾਡੇ ਵਾਲ ਨਾ ਸਿਰਫ ਜੜ੍ਹਾਂ ਤੋਂ ਕਮਜ਼ੋਰ ਹੋ ਜਾਂਦੇ ਹਨ ਸਗੋਂ ਆਪਣੀ ਚਮਕ ਵੀ ਗੁਆ ਦਿੰਦੇ ਹਨ। ਅਜਿਹੇ ‘ਚ ਕਰਿਆਨੇ ਦੀ ਦੁਕਾਨ ‘ਤੇ ਬਹੁਤ ਹੀ ਸਸਤੀ ਅਤੇ ਆਸਾਨੀ ਨਾਲ ਮਿਲ ਜਾਂਦੀ ਫਿਟਕਰ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ। ਆਓ ਜਾਣਦੇ ਹਾਂ ਵਾਲਾਂ ਲਈ ਇਸ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ।

ਕਿਵੇਂ ਕਰੀਏ ਵਾਲਾਂ ਲਈ ਫਟਕੜੀ ਦੀ ਵਰਤੋਂ ?
ਫਟਕੜੀ ਵਿੱਚ ਪੋਟਾਸ਼ੀਅਮ ਅਤੇ ਸੋਡੀਅਮ ਹੁੰਦਾ ਹੈ। ਇਸ ਕਾਰਨ ਇਹ ਤੁਹਾਡੇ ਵਾਲਾਂ ਦੇ ਵਾਧੇ ਲਈ ਬਹੁਤ ਵਧੀਆ ਹੈ। ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਝੜ ਰਹੇ ਹਨ ਤਾਂ ਇਸ ਨੂੰ ਪੀਸ ਕੇ ਇਸ ਦਾ ਪਾਊਡਰ ਬਣਾ ਲਓ ਅਤੇ ਨਾਰੀਅਲ ਦੇ ਤੇਲ ‘ਚ ਮਿਲਾ ਕੇ ਵਾਲਾਂ ‘ਤੇ ਲਗਾਓ। ਇਹ ਤੁਹਾਡੇ ਵਾਲਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰੇਗਾ।

– ਜੇਕਰ ਤੁਹਾਡੇ ਵਾਲ ਸਮੇਂ ਤੋਂ ਪਹਿਲਾਂ ਸਫੇਦ ਹੋ ਗਏ ਹਨ ਤਾਂ ਤੁਸੀਂ ਫਿਟਕਰੀ ਦੇ ਪਾਊਡਰ ਨੂੰ ਨਾਈਜੇਲਾ ਤੇਲ ‘ਚ ਮਿਲਾ ਕੇ ਸਿਰ ਦੀ ਚਮੜੀ ‘ਤੇ ਇਸਦੀ ਮਾਲਿਸ਼ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਚਿੱਟੇ ਵਾਲਾਂ ਦੀ ਸਮੱਸਿਆ ਤੋਂ ਕਾਫ਼ੀ ਹੱਦ ਤੱਕ ਰਾਹਤ ਮਿਲੇਗੀ।

– ਜੇਕਰ ਮਹਿੰਗੇ ਸ਼ੈਂਪੂ ਨਾਲ ਵੀ ਤੁਹਾਡੀ ਸਕੈਲਪ ਠੀਕ ਤਰ੍ਹਾਂ ਨਾਲ ਸਾਫ ਨਹੀਂ ਹੋ ਰਹੀ ਹੈ, ਤਾਂ ਤੁਸੀਂ ਫਟਕੜੀ ਨੂੰ ਪਾਣੀ ‘ਚ ਮਿਲਾ ਕੇ ਇਸ ਨਾਲ ਆਪਣੇ ਵਾਲਾਂ ਨੂੰ ਧੋ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਰਾਤ ਨੂੰ ਤੇਲ ਦੀ ਮਾਲਿਸ਼ ਕਰਨ ਤੋਂ ਬਾਅਦ, ਸਵੇਰੇ ਤੁਹਾਡੀ ਸਕੈਲਪ ਦੀ ਡੀਪ ਕਲੀਨਿੰਗ ਕਰਨਾ ਵੀ ਬਹੁਤ ਜ਼ਰੂਰੀ ਹੈ, ਇਸ ਨਾਲ ਤੁਹਾਡੀ ਸਕੈਲਪ ਦੇ ਪੋਰਸ ਖੁੱਲ੍ਹ ਜਾਂਦੇ ਹਨ।

– ਡੈਂਡਰਫ ਨਾਲ ਭਰੀ ਹੋਈ ਸਕੈਲਪ ਲਈ ਵੀ ਫਟਕੜੀ ਦੀ ਵਰਤੋਂ ਬਹੁਤ ਕਾਰਗਰ ਹੈ। ਇਸ ਦੇ ਲਈ ਤੁਸੀਂ ਫਟਕੜੀ ਨੂੰ ਰਾਤ ਭਰ ਭਿਓਂ ਕੇ ਰੱਖ ਸਕਦੇ ਹੋ ਜਾਂ ਇਸ ਦੇ ਪਾਊਡਰ ਨੂੰ ਪਾਣੀ ‘ਚ ਮਿਲਾ ਕੇ ਉਸ ‘ਚ ਥੋੜ੍ਹਾ ਜਿਹਾ ਨਿੰਬੂ ਮਿਲਾ ਕੇ ਚੰਗੀ ਤਰ੍ਹਾਂ ਰਗੜ ਕੇ ਸਿਰ ਦੀ ਚਮੜੀ ਨੂੰ ਸਾਫ ਕਰ ਸਕਦੇ ਹੋ। ਇਸ ਨਾਲ ਤੁਹਾਡੀ ਡੈਂਡਰਫ ਦੀ ਸਮੱਸਿਆ ਦੂਰ ਹੋ ਜਾਵੇਗੀ।

LEAVE A REPLY

Please enter your comment!
Please enter your name here