ਚਮੜੀ ਲਈ ਵਧੀਆ ਟੋਨਰ ਹੈ ਚੌਲਾਂ ਦਾ ਪਾਣੀ

0
157

ਲਾਈਫਸਟਾਈਲ ਡੈਸਕ: ਜਦੋਂ ਅਸੀਂ ਚੌਲਾਂ ਨੂੰ ਕੂਕਰ ਦੀ ਬਜਾਏ ਕਿਸੇ ਬਰਤਨ ਵਿੱਚ ਪਕਾਦੇ ਹਾਂ, ਤਾਂ ਚੌਲ ਪਕਾਉਣ ਤੋਂ ਬਾਅਦ ਬਚੇ ਪਾਣੀ ਨੂੰ ਫਾਲਤੂ ਸਮਝ ਕੇ ਲੋਕ ਅਕਸਰ ਇਸਨੂੰ ਸੁੱਟ ਦਿੰਦੇ ਹਨ। ਹਾਲਾਂਕਿ ਚੌਲਾਂ ਦਾ ਪਾਣੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਦਰਅਸਲ ਇਹ ਚੌਲਾਂ ਦਾ ਸਟਾਰਚ ਹੈ, ਜਿਸ ਨੂੰ ਲੋਕ ਚੌਲਾਂ ਦਾ ਪਾਣੀ ਕਹਿੰਦੇ ਹਨ, ਜਿਸ ਦੇ ਕਈ ਫਾਇਦੇ ਹੁੰਦੇ ਹਨ।

ਕੁਝ ਲੋਕ ਕੱਚੇ ਚੌਲਾਂ ਨੂੰ ਪਾਣੀ ‘ਚ ਅੱਧੇ ਘੰਟੇ ਲਈ ਭਿਓ ਕੇ ਰੱਖ ਦਿੰਦੇ ਹਨ ਅਤੇ ਫਿਰ ਇਸ ਪਾਣੀ ਨੂੰ ਚੌਲਾਂ ਦੇ ਪਾਣੀ ਦੇ ਰੂਪ ‘ਚ ਵਰਤਦੇ ਹਨ। ਪਰ ਚੌਲਾਂ ਨੂੰ ਉਬਾਲਣ ਨਾਲ ਪਾਣੀ ਵਿੱਚ ਜ਼ਿਆਦਾ ਸਟਾਰਚ ਨਿਕਲਦਾ ਹੈ। ਇਸ ਦੇ ਹੈਰਾਨੀਜਨਕ ਫਾਇਦੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਆਓ ਜਾਣਦੇ ਹਾਂ ਚੌਲਾਂ ਦੇ ਪਾਣੀ ਦੇ ਫਾਇਦੇ-

ਚਮੜੀ ਲਈ ਵਧੀਆ ਟੋਨਰ
ਚਮੜੀ ਲਈ ਚੌਲਾਂ ਦਾ ਪਾਣੀ ਇੱਕ ਸ਼ਾਨਦਾਰ ਟੋਨਰ, ਕਲੀਨਜ਼ਰ, ਸਕਿਨ ਲਾਈਟਨਿੰਗ, ਹਾਈਪਰਪਿਗਮੈਂਟੇਸ਼ਨ, ਸਨ ਟੈਨ ਦਾ ਕੰਮ ਕਰੇਗਾ। ਇਹ ਵਧਦੀ ਉਮਰ ਦੇ ਧੱਬੇ ਅਤੇ ਦਾਗ ਨੂੰ ਦੂਰ ਕਰਨ ਵਿੱਚ ਵੀ ਮਦਦ ਕਰਦਾ ਹੈ। ਇਹ ਪੋਰਸ ਦੇ ਆਕਾਰ ਨੂੰ ਘਟਾਉਂਦਾ ਹੈ, ਚਮੜੀ ਨੂੰ ਕੱਸਦਾ ਹੈ ਅਤੇ ਝੁਰੜੀਆਂ ਨੂੰ ਵੀ ਘਟਾਉਂਦਾ ਹੈ।

ਇਸ ਦੀ ਵਰਤੋਂ ਕਰਨਾ ਵੀ ਬਹੁਤ ਆਸਾਨ ਹੈ। ਇੱਕ ਕਾਟਨ ਬਾਲ ਨੂੰ ਚਾਵਲਾਂ ਦੇ ਪਾਣੀ ਵਿੱਚ ਡੁਬੋ ਕੇ ਚਿਹਰੇ ‘ਤੇ ਰਗੜੋ। ਆਸਾਨੀ ਨਾਲ ਲਾਗੂ ਹੋਣ ਵਾਲਾ ਇਹ ਸਸਤਾ ਉਪਾਅ ਚਮੜੀ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਹੈ। ਚੌਲਾਂ ਦੇ ਪਾਣੀ ਵਿੱਚ ਐਂਟੀ-ਆਕਸੀਡੈਂਟ, ਵਿਟਾਮਿਨ ਸੀ, ਵਿਟਾਮਿਨ ਏ, ਫੀਨੋਲਿਕ ਅਤੇ ਫਲੇਵੋਨਾਈਡ ਮਿਸ਼ਰਣ ਪਾਏ ਜਾਂਦੇ ਹਨ, ਜੋ ਚਮੜੀ ਲਈ ਵਿਸ਼ੇਸ਼ ਤੌਰ ‘ਤੇ ਫਾਇਦੇਮੰਦ ਹੁੰਦੇ ਹਨ।

ਵਾਲ ਦੀ ਕਰੇ ਕੰਡੀਸ਼ਨਿੰਗ 
ਚੌਲਾਂ ਦਾ ਪਾਣੀ ਵਾਲਾਂ ਨੂੰ ਚੰਗੀ ਤਰ੍ਹਾਂ ਕੰਡੀਸ਼ਨ ਕਰਦਾ ਹੈ, ਇਸ ਨੂੰ ਨਰਮ ਅਤੇ ਸੰਘਣਾ ਬਣਾਉਂਦਾ ਹੈ। ਇਹ ਉਲਝੇ ਹੋਏ ਵਾਲਾਂ ਨੂੰ ਹੱਲ ਕਰਨ ਵਿੱਚ ਵੀ ਮਦਦ ਕਰਦਾ ਹੈ। ਇਸ ਨੂੰ ਵਾਲਾਂ ‘ਤੇ ਲਗਾਉਣਾ ਵੀ ਬਹੁਤ ਆਸਾਨ ਹੈ। ਸ਼ੈਂਪੂ ਕਰਨ ਤੋਂ ਬਾਅਦ ਚੌਲਾਂ ਦੇ ਪਾਣੀ ਨਾਲ ਸਕੈਲਪ ਦੀ ਮਾਲਿਸ਼ ਕਰੋ, ਤਾਂ ਕਿ ਇਸ ਵਿਚ ਮੌਜੂਦ ਸਾਰੇ ਵਿਟਾਮਿਨ ਅਤੇ ਖਣਿਜ ਵਾਲਾਂ ਦੀਆਂ ਜੜ੍ਹਾਂ ਤੱਕ ਪਹੁੰਚ ਸਕਣ। ਇਸ ਤੋਂ ਬਾਅਦ ਇਸ ਨਾਲ ਪੂਰੇ ਵਾਲ ਧੋ ਲਓ।

ਪਾਚਨ ਲਈ ਬਹੁਤ ਵਧੀਆ
ਜਦੋਂ ਤੁਸੀਂ ਡੀਹਾਈਡ੍ਰੇਟ ਹੋ ਜਾਂਦੇ ਹੋ ਜਾਂ ਕਿਸੇ ਕਾਰਨ ਕੁਝ ਖਾਣ ਦਾ ਮਨ ਨਹੀਂ ਕਰਦਾ, ਤਾਂ ਚੌਲਾਂ ਦਾ ਪਾਣੀ ਪੌਸ਼ਟਿਕ ਆਹਾਰ ਸਾਬਤ ਹੁੰਦਾ ਹੈ। ਸੁਆਦ ਲਈ ਥੋੜ੍ਹਾ ਜਿਹਾ ਨਮਕ ਪਾਓ ਅਤੇ ਪੀਓ। ਇਹ ਇੱਕ ਪਚਣਯੋਗ ਪੇਅ ਹੈ, ਜਿਸ ਨੂੰ ਇੱਕ ਬਿਮਾਰ ਵਿਅਕਤੀ ਵੀ ਆਸਾਨੀ ਨਾਲ ਹਜ਼ਮ ਕਰ ਸਕਦਾ ਹੈ। ਇਸ ਤੋਂ ਇਲਾਵਾ ਬੱਚੇ ਅਤੇ ਬਜ਼ੁਰਗ ਇਸ ਨੂੰ ਆਰਾਮ ਨਾਲ ਪੀ ਸਕਦੇ ਹਨ, ਇਹ ਹਰ ਕਿਸੇ ਲਈ ਸੁਰੱਖਿਅਤ ਅਤੇ ਪੌਸ਼ਟਿਕ ਵਿਕਲਪ ਹੈ।

LEAVE A REPLY

Please enter your comment!
Please enter your name here