ਪੰਜਾਬ : ਪੰਜਾਬ ‘ਚ ਜਲਦ ਹੀ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਅਨੁਸਾਰ (The Meteorological Department) 31 ਜਨਵਰੀ, 1 ਅਤੇ 2 ਫਰਵਰੀ ਨੂੰ ਸੂਬੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ 7 ਦਿਨਾਂ ਤੱਕ ਤਾਪਮਾਨ ‘ਚ ਵਾਧਾ ਹੋ ਸਕਦਾ ਹੈ।
ਦੱਸ ਦੇਈਏ ਕਿ ਪੰਜਾਬ ਵਿੱਚ 12 ਸਾਲਾਂ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਜਨਵਰੀ ਦਾ ਪੂਰਾ ਮਹੀਨਾ ਸੁੱਕਾ ਰਿਹਾ ਹੈ ਅਤੇ ਹੁਣ ਤੱਕ ਮੀਂਹ ਦੀ ਇੱਕ ਬੂੰਦ ਵੀ ਨਹੀਂ ਪਈ ਹੈ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਹਾਲਾਂਕਿ 4 ਵਾਰ ਵੈਸਟਰਨ ਡਿਸਟਰਬੈਂਸ ਬਣ ਚੁੱਕੇ ਹਨ ਪਰ ਇਹ ਸਾਰੇ ਕਮਜ਼ੋਰ ਨਿਕਲੇ, ਜਿਸ ਕਾਰਨ ਮੀਂਹ ਨਹੀਂ ਪਿਆ। ਲੋਕਾਂ ਨੂੰ ਹੱਡ ਚੀਰਵੀ ਠੰਢ ਤੋਂ ਰਾਹਤ ਮਿਲਣੀ ਸੁਭਾਵਿਕ ਹੈ। 27 ਤਰੀਕ ਨੂੰ ਮੌਸਮ ਸਾਫ਼ ਹੋ ਗਿਆ ਸੀ, ਬੇਸ਼ੱਕ ਸਵੇਰੇ ਸੰਘਣੀ ਧੁੰਦ ਛਾਈ ਹੋਈ ਸੀ ਪਰ ਬਾਅਦ ਦੁਪਹਿਰ ਧੁੰਦ ਸਾਫ਼ ਹੋਣ ਮਗਰੋਂ ਲੋਕਾਂ ਨੇ ਠੰਢ ਤੋਂ ਰਾਹਤ ਦਾ ਸਾਹ ਲਿਆ ਸੀ।
ਇਸ ਕਾਰਨ ਦਿਨ ਦੇ ਤਾਪਮਾਨ ਵਿੱਚ ਵਾਧਾ ਹੋਇਆ ਅਤੇ ਦਿਨ ਦਾ ਤਾਪਮਾਨ 23 ਡਿਗਰੀ ਦੇ ਆਸ-ਪਾਸ ਰਿਹਾ। ਇਸ ਦੌਰਾਨ ਹਿਮਾਚਲ ‘ਚ ਸ਼ੁੱਕਰਵਾਰ ਨੂੰ ਲਾਹੌਲ ਦੀਆਂ ਚੋਟੀਆਂ ‘ਤੇ ਹਲਕੀ ਬਰਫਬਾਰੀ ਹੋਈ ਸੀ। ਇਸ ਤੋਂ ਇਲਾਵਾ ਅੰਮ੍ਰਿਤਸਰ ‘ਚ ਘੱਟੋ-ਘੱਟ ਪਾਰਾ 3.7 ਅਤੇ ਵੱਧ ਤੋਂ ਵੱਧ 21.8 ਡਿਗਰੀ, ਲੁਧਿਆਣਾ ‘ਚ 6.0 ਅਤੇ ਵੱਧ ਤੋਂ ਵੱਧ 22.8 ਡਿਗਰੀ, ਪਟਿਆਲਾ ‘ਚ 6.5 ਅਤੇ ਵੱਧ ਤੋਂ ਵੱਧ 22.0 ਡਿਗਰੀ, ਪਠਾਨਕੋਟ ‘ਚ 4.3 ਅਤੇ ਵੱਧ ਤੋਂ ਵੱਧ 21.5 ਡਿਗਰੀ ਜਦਕਿ ਗੁਰਦਾਸਪੁਰ ‘ਚ ਘੱਟੋ-ਘੱਟ 5.5 ਅਤੇ ਵੱਧ ਤੋਂ ਵੱਧ ਤਾਪਮਾਨ 17.5 ਡਿਗਰੀ ਰਿਕਾਰਡ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਤਾਪਮਾਨ 1 ਡਿਗਰੀ ਵੱਧ ਗਿਆ ਹੈ।
ਹਿਮਾਚਲ ਵਿੱਚ 31 ਜਨਵਰੀ ਤੱਕ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਦੱਸੀ ਗਈ ਹੈ। ਕਿਨੌਰ, ਲਾਹੌਲ-ਸਪੀਤੀ, ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੱਲੂ ਅਤੇ ਚੰਬਾ ਦੇ ਕੁਝ ਇਲਾਕਿਆਂ ‘ਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਮੌਸਮ ‘ਚ ਇਹ ਬਦਲਾਅ 27 ਜਨਵਰੀ ਤੋਂ ਸਰਗਰਮ ਪੱਛਮੀ ਗੜਬੜੀ ਕਾਰਨ ਦੇਖਿਆ ਜਾ ਰਿਹਾ ਹੈ। ਹਰਿਆਣਾ ਦੇ ਅੰਬਾਲਾ, ਯਮੁਨਾਨਗਰ, ਕੈਥਲ, ਕਰਨਾਲ, ਕੁਰੂਕਸ਼ੇਤਰ, ਫਤਿਹਾਬਾਦ, ਸਿਰਸਾ ਅਤੇ ਜੀਂਦ ਵਿੱਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਰਿਆਣਾ ਦਾ ਤਾਪਮਾਨ 3 ਡਿਗਰੀ ਦਰਜ ਕੀਤਾ ਗਿਆ ਹੈ।