ਕਰਮਚਾਰੀਆਂ ਨੂੰ ਲੈ ਕੇ” EPFO “ਨੇ ਲਿਆ ਵੱਡਾ ਫ਼ੈਸਲਾ

0
277

ਨਵੀਂ ਦਿੱਲੀ: ਜੇਕਰ ਤੁਸੀਂ ਪ੍ਰਾਈਵੇਟ ਜਾਂ ਸਰਕਾਰੀ ਕਰਮਚਾਰੀ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ ਹੈ। ਰਿਟਾਇਰਮੈਂਟ ਫੰਡ ਰੈਗੂਲੇਟਰ ਕਰਮਚਾਰੀ ਭਵਿੱਖ ਨਿਧੀ ਸੰਗਠਨ (Employees Provident Fund Organization),(EPFO) ਨੇ ਵੱਡਾ ਫ਼ੈਸਲਾ ਲੈ ਕੇ ਸਾਰੇ ਕਰਮਚਾਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ।

ਦਰਅਸਲ, EPFO ਨੇ ਆਧਾਰ ਕਾਰਡ ਨੂੰ ਜਨਮ ਮਿਤੀ ਦੇ ਸਬੂਤ ਦੀ ਦਸਤਾਵੇਜ਼ ਸੂਚੀ ਤੋਂ ਬਾਹਰ ਕਰ ਦਿੱਤਾ ਹੈ। ਈਪੀਐਫਓ ਦੇ ਅਨੁਸਾਰ,ਹੁਣ ਜਨਮ ਮਿਤੀ ਦੇ ਸਬੂਤ ਵਜੋਂ ‘ਆਧਾਰ’ ਨੂੰ ਇੱਕ ਵੈਧ ਦਸਤਾਵੇਜ਼ ਨਹੀਂ ਮੰਨਿਆ ਜਾਵੇਗਾ। EPFO ਨੇ ਇੱਕ ਸਰਕੂਲਰ ਵੀ ਜਾਰੀ ਕੀਤਾ ਹੈ। ਜਿਸ ‘ਚ ਕਿਹਾ ਗਿਆ ਸੀ ਕਿ ‘ਆਧਾਰ’ ਨੂੰ ਵੈਧ ਦਸਤਾਵੇਜ਼ਾਂ ਦੀ ਸੂਚੀ ‘ਚੋਂ ਹਟਾਉਣ ਦਾ ਫ਼ੈਸਲਾ ਭਾਰਤੀ ਵਿਲੱਖਣ ਪਛਾਣ ਅਥਾਰਟੀ ਯਾਨੀ UIDAI ਦੇ ਨਿਰਦੇਸ਼ਾਂ ਤੋਂ ਬਾਅਦ ਲਿਆ ਗਿਆ ਹੈ।

ਸਰਕੂਲਰ ਵਿੱਚ, ਈਪੀਐਫਓ ਨੇ ਕਿਹਾ ਕਿ ਆਧਾਰ ਕਾਰਡ, ਜਿਸ ਨੂੰ ਬਹੁਤ ਸਾਰੇ ਲਾਭਪਾਤਰੀਆਂ ਦੁਆਰਾ ਜਨਮ ਮਿਤੀ ਦਾ ਸਬੂਤ ਮੰਨਿਆ ਜਾ ਰਿਹਾ ਸੀ, ਹੁਣ ਮੁੱਖ ਤੌਰ ‘ਤੇ ਇੱਕ ਪਛਾਣ ਤਸਦੀਕ ਸਾਧਨ ਹੈ ਨਾ ਕਿ ਇੱਕ ਜਨਮ ਸਬੂਤ ਹੈ। ਤਾਂ ਆਓ ਜਾਣਦੇ ਹਾਂ EPFO ​​ਲਈ ਜਨਮ ਮਿਤੀ ਦਾ ਕਿਹੜਾ ਸਬੂਤ ਵੈਧ ਹੈ….

– ਕਿਸੇ ਮਾਨਤਾ ਪ੍ਰਾਪਤ ਸਰਕਾਰੀ ਬੋਰਡ ਜਾਂ ਯੂਨੀਵਰਸਿਟੀ ਦੁਆਰਾ ਜਾਰੀ ਕੀਤੀ ਮਾਰਕਸ਼ੀਟ
-ਸਕੂਲ ਲਿਵਿੰਗ ਸਰਟੀਫਿਕੇਟ
-ਸਰਵਿਸ ਰਿਕਾਰਡ ਅਧਾਰਤ ਸਰਟੀਫਿਕੇਟ
– ਪੈਨ ਕਾਰਡ
-ਕੇਂਦਰੀ/ਰਾਜ ਪੈਨਸ਼ਨ ਭੁਗਤਾਨ ਆਰਡਰ
-ਸਰਕਾਰ ਦੁਆਰਾ ਜਾਰੀ ਨਿਵਾਸ ਪ੍ਰਮਾਣ ਪੱਤਰ
– ਪਾਸਪੋਰਟ
-ਸਰਕਾਰੀ ਪੈਨਸ਼ਨ
-ਸਿਵਲ ਸਰਜਨ ਦੁਆਰਾ ਜਾਰੀ ਮੈਡੀਕਲ ਸਰਟੀਫਿਕੇਟ

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ UIDAI ਨੇ 22 ਦਸੰਬਰ 2023 ਨੂੰ ਇੱਕ ਸਰਕੂਲਰ ਵਿੱਚ ਕਿਹਾ ਸੀ ਕਿ ਆਧਾਰ ਨੰਬਰ ਦੀ ਵਰਤੋਂ ਵੈਰੀਫਿਕੇਸ਼ਨ ਤੋਂ ਬਾਅਦ ਕੀਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here