ਜੇਲ ‘ਚੋਂ 10 ਮੋਬਾਈਲ ਫੋਨ ਅਤੇ ਹੋਰ ਪਾਬੰਦੀਸ਼ੁਦਾ ਚੀਜ਼ਾਂ ਬਰਾਮਦ

0
235

ਫਿਰੋਜ਼ਪੁਰ : ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਨੇ ਨਿਯਮਿਤ ਚੈਕਿੰਗ ਦੌਰਾਨ ਜੇਲ ‘ਚੋਂ 10 ਮੋਬਾਈਲ ਫੋਨ ਅਤੇ ਹੋਰ ਪਾਬੰਦੀਸ਼ੁਦਾ ਚੀਜ਼ਾਂ ਬਰਾਮਦ ਕੀਤੀਆਂ ਹਨ। ਇਨ੍ਹਾਂ ‘ਚੋਂ ਇਕ ਫੋਨ ਲਾਕਅੱਪ ‘ਚੋਂ ਬਰਾਮਦ ਕੀਤਾ ਗਿਆ ਹੈ, ਜਦਕਿ 9 ਫੋਨ ਇਕ ਬਾਹਰੀ ਵਿਅਕਤੀ ਵੱਲੋਂ ਅੰਦਰ ਸੁੱਟੇ ਗਏ ਪੈਕੇਟ ‘ਚੋਂ ਬਰਾਮਦ ਕੀਤੇ ਗਏ ਹਨ। ਥਾਣਾ ਸਿਟੀ ਪੁਲਿਸ ਨੂੰ ਭੇਜੀਆਂ ਸ਼ਿਕਾਇਤਾਂ ਵਿੱਚ ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਰੁਟੀਨ ਚੈਕਿੰਗ ਦੌਰਾਨ ਕਾਂਸਟੇਬਲ ਬਲਜਿੰਦਰ ਸਿੰਘ ਬਿੰਦਰ ਕੋਲੋਂ ਇੱਕ ਟੱਚ ਸਕ੍ਰੀਨ ਫੋਨ ਬਰਾਮਦ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਇਕ ਬਾਹਰੀ ਵਿਅਕਤੀ ਵੱਲੋਂ ਜੇਲ੍ਹ ਦੇ ਅੰਦਰ ਸੁੱਟੇ ਗਏ ਦੋ ਪੈਕੇਟ ਵੀ ਮਿਲੇ ਹਨ। ਇਨ੍ਹਾਂ ਪੈਕੇਟਾਂ ਨੂੰ ਖੋਲ੍ਹਣ ‘ਤੇ 9 ਫੋਨ, ਕੀਪੈਡ ਵਾਲੇ ਫੋਨ ਦੀਆਂ 06 ਬੈਟਰੀਆਂ, 83 ਪੁੜੀਆਂ ਤੰਬਾਕੂ, 2 ਚਾਰਜਰ, 2 ਪੈਕੇਟ ਸਿਗਰਟ, 3 ਪੈਕੇਟ ਕੂਲ-ਲਿੱਪ ਬਰਾਮਦ ਹੋਏ ਹਨ। ਪੁਲਿਸ ਨੇ ਇਨ੍ਹਾਂ ਸਾਰੀਆਂ ਬਰਾਮਦਗੀਆਂ ਦੇ ਸਬੰਧ ਵਿੱਚ ਹੌਲਤੀ ਬਲਜਿੰਦਰ ਸਿੰਘ ਅਤੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਜੇਲ੍ਹ ਐਕਟ ਦੇ ਪਰਚੇ ਦਰਜ ਕੀਤੇ ਹਨ।

LEAVE A REPLY

Please enter your comment!
Please enter your name here