ਹੈਲਥ ਨਿਊਜ਼ : ਅੱਜ-ਕੱਲ੍ਹ ਸਾਡੇ ਕੋਲ ਜ਼ਿਆਦਾਤਰ ਕੰਮ ਕਰਨ ਲਈ ਮਸ਼ੀਨਾਂ ਹਨ। ਜਿਸ ਕਾਰਨ ਸਰੀਰਕ ਗਤੀਵਿਧੀ ਕਾਫੀ ਘੱਟ ਗਈ ਹੈ। ਦੂਸਰਾ ਕਾਰਨ , ਸਰਦੀਆਂ ਹਨ, ਜਿਸ ਵਿਚ ਆਲਸ ਵਧ ਜਾਂਦਾ ਹੈ ਅਤੇ ਕੋਈ ਕੰਮ ਕਰਨ ਵਿਚ ਮਨ ਨਹੀਂ ਕਰਦਾ। ਅਜਿਹੀ ਜੀਵਨਸ਼ੈਲੀ ਤੁਹਾਨੂੰ ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹੋਰ ਕਈ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦੀ ਹੈ। ਦੂਜੇ ਪਾਸੇ, ਜੇਕਰ ਤੁਸੀਂ ਆਪਣੀ ਜੀਵਨ ਸ਼ੈਲੀ ਵਿੱਚ ਕੁਝ ਛੋਟੇ-ਛੋਟੇ ਬਦਲਾਅ ਕਰਦੇ ਹੋ, ਤਾਂ ਤੁਸੀਂ ਲੰਬੇ ਸਮੇਂ ਤੱਕ ਫਿੱਟ ਰਹਿ ਸਕਦੇ ਹੋ ਅਤੇ ਅੱਜ ਦੇ ਸਮੇਂ ਵਿੱਚ, ਸਿਹਤਮੰਦ ਰਹਿਣਾ ਸਭ ਤੋਂ ਜ਼ਰੂਰੀ ਹੁੰਦਾ ਹੈ। ਆਪਣੀ ਫਿੱਟਨੈਸ ਦੀ ਜਰਨੀ (ਯਾਤਰਾ) ਖੁਰਾਕ ਨਾਲ ਸ਼ੁਰੂ ਕਰੋ। ਆਓ ਜਾਣਦੇ ਹਾਂ ਇੱਥੇ ਕਿਹੜੀਆਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ।
ਆਪਣੀ ਖੁਰਾਕ ‘ਚ ਇਨ੍ਹਾਂ ਬਦਲਾਅ ਨਾਲ ਖੁਦ ਨੂੰ ਫਿੱਟ ਰੱਖੋ
1. ਆਪਣੇ ਭੋਜਨ ਵਿੱਚ ਸਾਬਤ ਅਨਾਜ, ਪੁੰਗਰਦੇ ਅਨਾਜ, ਡੇਅਰੀ ਉਤਪਾਦ, ਦਾਲਾਂ, ਸਬਜ਼ੀਆਂ, ਫਲ ਅਤੇ ਸੁੱਕੇ ਮੇਵੇ ਨੂੰ ਸ਼ਾਮਲ ਕਰਨਾ ਯਕੀਨੀ ਬਣਾਓ।
2. ਭੋਜਨ ਨੂੰ ਟੇਸਟੀ ਨਾਲੋਂ ਹੈਲਥੀ ਬਣਾਉਣ ‘ਤੇ ਧਿਆਨ ਦਿਓ। ਜਿਸ ਲਈ ਬਹੁਤੀ ਮਿਹਨਤ ਦੀ ਲੋੜ ਨਹੀਂ ਹੈ। ਪੋਹੇ ਵਿੱਚ ਮੂੰਗਫਲੀ ਪਾ ਕੇ, ਖੀਰੇ-ਗਾਜਰ ਵਰਗੀਆਂ ਸਬਜ਼ੀਆਂ ਨੂੰ ਪਿਆਜ਼-ਟਮਾਟਰ ਦੇ ਨਾਲ ਪੁੰਗਰੇ ਹੋਏ ਦਾਣਿਆਂ ਵਿੱਚ ਮਿਲਾ ਕੇ, ਇਡਲੀ ਵਿੱਚ ਪਾਲਕ ਮਿਲਾ ਕੇ ਇਸ ਦਾ ਸਵਾਦ ਅਤੇ ਸਿਹਤ ਦੋਵਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਦਾਲ ਨੂੰ ਵੱਖ-ਵੱਖ ਸਬਜ਼ੀਆਂ ਦੇ ਨਾਲ ਪਕਾਓ।
3. ਉਨ੍ਹਾਂ ਪਕਵਾਨਾਂ ਨੂੰ ਪਕਾਓ ਜਿਨ੍ਹਾਂ ਨੂੰ ਮਾਈਕ੍ਰੋਵੇਵ ਵਿੱਚ ਹੀ ਪਕਾਇਆ ਜਾ ਸਕਦਾ ਹੈ। ਕਿਉਂਕਿ ਇਸ ਨੂੰ ਪਕਾਉਣ ਲਈ ਜ਼ਿਆਦਾ ਤੇਲ ਦੀ ਲੋੜ ਨਹੀਂ ਪੈਂਦੀ। ਇਸ ਤੋਂ ਇਲਾਵਾ ਇਸਦੇ ਪੋਸ਼ਕ ਤੱਤ ਵੀ ਬਰਕਰਾਰ ਰਹਿੰਦੇ ਹਨ।
4. ਸਬਜ਼ੀਆਂ ਨੂੰ ਹਮੇਸ਼ਾ ਧੋ ਕੇ ਵੱਡੇ ਟੁਕੜਿਆਂ ‘ਚ ਕੱਟੋ ਇਸ ਤਰ੍ਹਾਂ ਇਸਦੇ ਪੋਸ਼ਕ ਤੱਤ ਬਰਕਰਾਰ ਰਹਿਣਗੇ ।
5. ਆਪਣੀ ਡਾਈਟ ‘ਚ ਸਲਾਦ ਨੂੰ ਜ਼ਰੂਰ ਸ਼ਾਮਲ ਕਰੋ। ਇਹ ਭੁੱਖ ਨੂੰ ਕੰਟਰੋਲ ਕਰਦੀ ਹੈ । ਖਾਣਾ ਖਾਣ ਤੋਂ ਘੱਟੋ-ਘੱਟ 15-20 ਮਿੰਟ ਪਹਿਲਾਂ ਸਲਾਦ ਖਾਓ। ਅਜਿਹਾ ਇਸ ਲਈ ਕਿਉਂਕਿ ਸਲਾਦ ‘ਚ ਪਾਣੀ ਹੁੰਦਾ ਹੈ ਅਤੇ ਭੋਜਨ ਦੇ ਨਾਲ ਪਾਣੀ ਦੀ ਮਾਤਰਾ ਪਾਚਨ ਲਈ ਠੀਕ ਨਹੀਂ ਹੁੰਦੀ ਹੈ।
6. ਚੌਲਾਂ ਨੂੰ ਪਕਾਉਣ ਦਾ ਸਹੀ ਤਰੀਕਾ ਇਸ ਨੂੰ ਸਟਾਰਚ ਨਾਲ ਪਕਾਉਣਾ ਹੈ ।
7. ਚਾਹ ਦੇ ਨਾਲ ਚਿਪਸ ਅਤੇ ਬਿਸਕੁਟ ਖਾਣ ਦੀ ਬਜਾਏ , ਸਨੈਕਸ ਲਈ ਪੌਪਕੌਰਨ, ਪਫਡ ਰਾਈਸ, ਛੋਲਿਆਂ ਵਰਗੇ ਵਿਕਲਪ ਚੁਣੋ।
8. ਆਪਣੀ ਖੁਰਾਕ ‘ਚ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਭੋਜਨ ਸ਼ਾਮਲ ਕਰੋ।
9. ਸਰਦੀਆਂ ਵਿੱਚ ਕਬਜ਼ ਦੀ ਸਮੱਸਿਆ ਆਮ ਹੁੰਦੀ ਹੈ। ਇਸਦੇ ਲਈ ਭੋਜਨ ‘ਚ ਸਾਬਤ ਅਨਾਜ ਸ਼ਾਮਿਲ ਕਰੋ।
10. ਦਿਨ ਦੀ ਸ਼ੁਰੂਆਤ ਕੋਸੇ ਪਾਣੀ ਨਾਲ ਕਰੋ। ਇਸ ਨਾਲ ਪੇਟ ਚੰਗੀ ਤਰ੍ਹਾਂ ਸਾਫ ਹੁੰਦਾ ਹੈ ਅਤੇ ਇਹ ਸਰੀਰ ਨੂੰ ਡੀਟੌਕਸ ਵੀ ਕਰਦਾ ਹੈ।
11. ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ। ਇਹ ਛੋਟੀ ਜਿਹੀ ਕਸਰਤ ਤੁਹਾਡੇ ਸਰੀਰ ਨੂੰ ਫਿੱਟ ਰੱਖਣ ‘ਚ ਤੁਹਾਡੀ ਮਦਦ ਕਰੇਗੀ ।