ਲੁਧਿਆਣਾ ‘ਚ ਔਰਤ ਨਾਲ ਠੱਗੀ ਦਾ ਮਾਮਲਾ ਆਇਆ ਸਾਹਮਣੇ

0
270

ਲੁਧਿਆਣਾ : ਸਾਹਨੇਵਾਲ (Sahnewal) ਦੇ ਮੇਨ ਚੌਕ ‘ਚ ਸਥਿਤ ਏ.ਟੀ.ਐੱਮ. ਬੈਂਕ ‘ਚੋਂ ਪੈਸੇ ਕਢਵਾਉਣ ਆਈ ਔਰਤ ਲੁਟੇਰਿਆਂ ਦਾ ਸ਼ਿਕਾਰ ਹੋ ਗਈ। ਨੌਸਰਬਾਜ਼ ਨੇ ਉਸ ਦਾ ਏ.ਟੀ.ਐਮ. ਬਦਲੇ ‘ਚ ਉਸ ਦੇ ਖਾਤੇ ‘ਚੋਂ 2 ਲੱਖ ਰੁਪਏ ਕਢਵਾ ਲਏ ਗਏ। ਪਤਾ ਲੱਗਣ ‘ਤੇ ਔਰਤ ਨੇ ਥਾਣਾ ਸਾਹਨੇਵਾਲ ‘ਚ ਸ਼ਿਕਾਇਤ ਦਰਜ ਕਰਵਾਈ ਹੈ।

ਪੁਲਿਸ ਨੇ ਜਾਂਚ ਕਰਕੇ ਹਰ ਕਲੋਨੀ ਵਾਸੀ ਨੀਲਮ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਦਰਜ ਕਰ ਲਿਆ ਹੈ। ਔਰਤ ਨੇ ਦੱਸਿਆ ਕਿ ਜਦੋਂ ਉਹ ਏ.ਟੀ.ਐਮ. ਵਿੱਚੋਂ ਪੈਸੇ ਕਢਵਾਉਣ ਗਈ ਤਾਂ ਉੱਥੇ ਮੌਜੂਦ ਇੱਕ ਨੌਜਵਾਨ ਨੇ ਉਸ ਨਾਲ ਗੱਲਬਾਤ ਕਰ ਕੇ ਉਸ ਦਾ ਏਟੀਐਮ ਕਾਰਡ ਬਦਲ ਦਿੱਤਾ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।

LEAVE A REPLY

Please enter your comment!
Please enter your name here