Home ਟੈਕਨੋਲੌਜੀ ਫ਼ੋਨ ਦਾ ਕਵਰ ਹਮੇਸ਼ਾ ਚੰਗਾ ਨਹੀਂ ਹੁੰਦਾ ਜਾਣੋ ਕਿਵੇਂ !

ਫ਼ੋਨ ਦਾ ਕਵਰ ਹਮੇਸ਼ਾ ਚੰਗਾ ਨਹੀਂ ਹੁੰਦਾ ਜਾਣੋ ਕਿਵੇਂ !

0

ਗੈਜੇਟ ਡੈਸਕ : ਜਦੋਂ ਕੋਈ ਨਵਾਂ ਫੋਨ ਖਰੀਦਦਾ ਹੈ ਤਾਂ ਹਰ ਕੋਈ ਇਸ ਦਾ ਬਹੁਤ ਧਿਆਨ ਰੱਖਦਾ ਹੈ। ਨਵੇਂ ਫ਼ੋਨ ਦੀ ਸਕਰੀਨ ‘ਤੇ ਥੋੜ੍ਹੀ ਜਿਹੀ ਸਕ੍ਰੈਚ ਤੋਂ ਬਚਣ ਲਈ, ਲੋਕ ਝਟ ਇਸ ‘ਤੇ ਸਕ੍ਰਨ ਗਾਰਡ ਲਗਵਾ ਲੈਦੇਂ ਹਨ। ਇਸ ਤੋਂ ਇਲਾਵਾ ਫੋਨ ਲਈ ਕਵਰ ਨੂੰ ਵੀ ਜ਼ਰੂਰੀ ਮੰਨਿਆ ਜਾਂਦਾ ਹੈ। ਆਪਣੀ ਪਸੰਦ ਮੁਤਾਬਕ ਲੋਕ ਰੰਗ ਚੁਣਨ ਤੋਂ ਬਾਅਦ ਨਵਾਂ ਫੋਨ ਖਰੀਦਦੇ ਹਨ ਤੇ ਇਸ ਦੇ ਪਿੱਛੇ ਕਵਰ ਜਰੂਰ ਲਗਾਉਂਦੇ ਹਨ । ਲੋਕ ਸੋਚਦੇ ਹਨ ਕਿ ਪਿਛਲੇ ਪੈਨਲ ‘ਤੇ ਕਵਰ ਲਗਾਉਣ ਨਾਲ ਇਸ ਨੂੰ ਸੁਰੱਖਿਅਤ ਰੱਖਿਆ ਜਾਵੇਗਾ ਅਤੇ ਇਸ ‘ਤੇ ਕੋਈ ਝਰੀਟਾਂ ਨਹੀਂ ਪੈਣਗੀਆਂ। ਇਸ ਲਈ ਉਹ ਫੋਨ ਦੇ ਪਿੱਛੇ ਕਵਰ ਜਰੂਰ ਲਗਾਉਂਦੇ ਹਨ ।

ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਫ਼ੋਨ ਕਵਰ ਮੋਬਾਈਲ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਲਿਆ ਸਕਦਾ ਹੈ। ਜੀ ਹਾਂ, ਫ਼ੋਨ ਦਾ ਕਵਰ ਹਮੇਸ਼ਾ ਚੰਗਾ ਨਹੀਂ ਹੁੰਦਾ, ਆਓ ਜਾਣਦੇ ਹਾਂ ਕਿਵੇਂ…

ਫੋਨ ‘ਤੇ ਕਵਰ ਲਗਾਉਣ ਨਾਲ ਹੀਟਿੰਗ ਦੀ ਸਮੱਸਿਆ ਹੋ ਜਾਂਦੀ ਹੈ। ਖਾਸ ਤੌਰ ‘ਤੇ ਗਰਮੀਆਂ ਦੇ ਮੌਸਮ ‘ਚ ਜੇਕਰ ਫੋਨ ‘ਤੇ ਹਰ ਸਮੇਂ ਕਵਰ ਰੱਖਿਆ ਜਾਵੇ ਤਾਂ ਇਹ ਮੋਬਾਇਲ ਜਲਦੀ ਗਰਮ ਕਰਨ ਲੱਗ ਪੈਂਦਾ ਹੈ। ਜ਼ਾਹਿਰ ਤੌਰ ‘ਤੇ ਫੋਨ ਦੇ ਗਰਮ ਹੋਣ ਕਾਰਨ ਇਹ ਹੈਂਗ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਰੁਕ-ਰੁਕ ਕੇ ਚੱਲਣ ਲੱਗਦਾ ਹੈ।

ਕੁਝ ਰਿਪੋਰਟਾਂ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਫੋਨ ‘ਤੇ ਕਵਰ ਹੋਣ ਕਾਰਨ ਇਸ ਦੀ ਚਾਰਜਿੰਗ ‘ਚ ਸਮੱਸਿਆ ਆ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਜਦੋਂ ਫੋਨ ਗਰਮ ਹੋਣ ਲੱਗਦਾ ਹੈ ਤਾਂ ਇਹ ਠੀਕ ਤਰ੍ਹਾਂ ਚਾਰਜ ਨਹੀਂ ਹੋ ਪਾਉਂਦਾ।

ਜੇਕਰ ਤੁਸੀਂ ਚੰਗੀ ਕੁਆਲਿਟੀ ਦਾ ਫੋਨ ਕਵਰ ਨਹੀਂ ਲਗਾਉਂਦੇ ਹੋ ਤਾਂ ਬੈਕਟੀਰੀਆ ਜਮ੍ਹਾ ਹੋਣ ਦਾ ਖਤਰਾ ਰਹਿੰਦਾ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡਾ ਕਵਰ ਮੈਗਨੈਟਿਕ ਹੈ ਤਾਂ ਇਹ ਜੀਪੀਐਸ ਅਤੇ ਕੰਪਾਸ ਵਿੱਚ ਵੀ ਸਮੱਸਿਆ ਪੈਦਾ ਕਰਦਾ ਹੈ।

ਅਖੀਰ ਵਿੱਚ, ਜੇਕਰ ਅਸੀਂ ਗੱਲ ਕਰੀਏ ਡਿਜ਼ਾਈਨ ਦੀ , ਤਾਂ ਅੱਜਕੱਲ੍ਹ ਮੋਬਾਈਲ ਕੰਪਨੀਆਂ ਸ਼ਾਨਦਾਰ ਡਿਜ਼ਾਈਨ ਵਾਲੇ ਬੈਕ ਪੈਨਲਾਂ ਦੇ ਨਾਲ ਨਵੇਂ ਫੋਨ ਲਾਂਚ ਕਰ ਰਹੀਆਂ ਹਨ। ਅਜਿਹੇ ‘ਚ ਜੇਕਰ ਤੁਸੀਂ ਆਪਣੇ ਫੋਨ ‘ਤੇ ਕਵਰ ਲਗਾਉਂਦੇ ਹੋ ਤਾਂ ਉਸ ਦਾ ਪੂਰਾ ਲੁੱਕ ਲੁਕ ਜਾਵੇਗਾ।

ਜੇਕਰ ਤੁਸੀਂ ਫੋਨ ਨੂੰ ਸਕਰੈਚ ਤੋਂ ਬਚਾਉਣ ਲਈ ਉਸ ‘ਤੇ ਕਵਰ ਲਗਾਉਣਾ ਚਾਹੁੰਦੇ ਹੋ, ਤਾਂ ਇਕ ਕੰਮ ਤੁਸੀਂ ਕਰ ਸਕਦੇ ਹੋ ਕਿ ਚਾਰਜ ਕਰਦੇ ਸਮੇਂ ਕਵਰ ਨੂੰ ਹਟਾ ਦਿਓ। ਇਸ ਤੋਂ ਇਲਾਵਾ ਗੇਮ ਖੇਡਦੇ ਸਮੇਂ ਵੀ ਫੋਨ ‘ਤੇ ਕਵਰ ਨਾ ਰੱਖੋ।

NO COMMENTS

LEAVE A REPLY

Please enter your comment!
Please enter your name here

Exit mobile version