ਕਨੌਜ : ਯੂਪੀ ਦੇ ਕਨੌਜ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਪੁਲਿਸ ਅਤੇ ਸਾਬਕਾ ਮੁਖੀ ਦਰਮਿਆਨ ਹੋਈ ਖੂਨੀ ਲੜਾਈ ਵਿੱਚ ਇੱਕ ਕਾਂਸਟੇਬਲ ਦੀ ਮੌਤ ਦੇ ਮਾਮਲੇ ਵਿੱਚ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਘਰਾਂ ਨੂੰ ਬੁਲਡੋਜ਼ ਕੀਤਾ ਹੈ। ਅਲੀਸ਼ਾਨ ਘਰ ਨੂੰ ਬੁਲਡੋਜ਼ਰ ਨਾਲ ਕੁਝ ਸਮੇਂ ਵਿੱਚ ਹੀ ਢਾਹ ਦਿੱਤਾ ਗਿਆ।
ਦੱਸ ਦੇਈਏ ਕਿ ਮਾਮਲਾ ਜ਼ਿਲ੍ਹੇ ਦੇ ਵਿਸ਼ੁਨਗੜ੍ਹ ਥਾਣਾ ਖੇਤਰ ਦੇ ਨਗਰੀਆ ਪਿੰਡ ਦਾ ਹੈ। ਜਿੱਥੇ ਪੁਲਿਸ ਅਤੇ ਸਾਬਕਾ ਮੁਖੀ ਮੁੰਨਾ ਲਾਲ ਯਾਦਵ ਵਿਚਕਾਰ ਮੁਕਾਬਲਾ ਹੋਇਆ। ਦਰਵਾਜ਼ੇ ‘ਤੇ ਪਹੁੰਚੀ ਪੁਲਿਸ ਟੀਮ ਨੂੰ ਦੇਖ ਕੇ ਅਪਰਾਧੀ ਸਾਬਕਾ ਮੁਖੀ ਨੇ ਛੱਤ ਤੋਂ ਗੋਲੀ ਚਲਾ ਦਿੱਤੀ, ਜਿਸ ‘ਚ ਇਕ ਕਾਂਸਟੇਬਲ ਜ਼ਖਮੀ ਹੋ ਗਿਆ।
ਛਾਪੇਮਾਰੀ ਕਰਨ ਪਹੁੰਚੀ ਸੀ ਪੁਲਿਸ
ਇਸ ਦੇ ਨਾਲ ਹੀ ਜਿਨ੍ਹਾਂ ਨੂੰ ਪੁਲਿਸ ਗ੍ਰਿਫ਼ਤਾਰ ਕਰਨ ਗਈ ਸੀ ਮੁਲਜ਼ਮਾਂ ਖ਼ਿਲਾਫ਼ ਕਤਲ, ਲੁੱਟ-ਖੋਹ ਅਤੇ ਕੁੱਟਮਾਰ ਦੇ ਕਰੀਬ 15 ਕੇਸ ਦਰਜ ਹਨ । ਸੋਮਵਾਰ ਸ਼ਾਮ ਕਰੀਬ 4 ਵਜੇ ਥਾਣਾ ਇੰਚਾਰਜ ਪਾਰੁਲ ਚੌਧਰੀ ਦੇ ਨਿਰਦੇਸ਼ਾਂ ‘ਤੇ ਸਬ-ਇੰਸਪੈਕਟਰ ਪ੍ਰਮੋਦ ਤਿਵਾੜੀ ਪੁਲਿਸ ਟੀਮ ਦੇ ਨਾਲ ਮੁੰਨਾ ਲਾਲ ਯਾਦਵ ਦੀ ਤਲਾਸ਼ ‘ਚ ਘਰ ਪਹੁੰਚੇ।
ਗੋਲੀਬਾਰੀ ‘ਚ ਇਕ ਕਾਂਸਟੇਬਲ ਹੋ ਗਿਆ ਜ਼ਖਮੀ
ਪੁਲਿਸ ਨੂੰ ਦੇਖਦਿਆ ਹੀ ਮੁੰਨਾ ਲਾਲ ਯਾਦਵ ਨੇ ਉਨ੍ਹਾਂ ‘ਤੇ ਛੱਤ ਤੋਂ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਲੱਤ ‘ਚ ਗੋਲੀ ਲੱਗਣ ਨਾਲ ਕਾਂਸਟੇਬਲ ਸਚਿਨ ਰਾਠੀ ਜ਼ਖਮੀ ਹੋ ਗਿਆ। ਐਨਕਾਊਂਟਰ ਦੀ ਸੂਚਨਾ ਮਿਲਦੇ ਹੀ ਪੁਲਿਸ ਵਿਭਾਗ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਛਿੱਬਰਾਮਊ, ਸੌਰਿਖ ਅਤੇ ਤਾਲਗ੍ਰਾਮ ਪੁਲਿਸ ਮੌਕੇ ‘ਤੇ ਪੀਏਸੀ ਫੋਰਸ ਦੇ ਨਾਲ ਪਹੁੰਚੀ ਅਤੇ ਪੂਰੇ ਪਿੰਡ ਨੂੰ ਘੇਰ ਲਿਆ। ਇਸ ਤੋਂ ਬਾਅਦ ਜ਼ਖਮੀ ਮੁਲਜ਼ਮਾਂ ਅਤੇ ਪੁਲਿਸ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਪਹੁੰਚਾਇਆ, ਜਿੱਥੇ ਇਜਾਲ ਦੌਰਾਨ ਜ਼ਖਮੀ ਹੌਲਦਾਰ ਦੀ ਮੌਤ ਹੋ ਗਈ ਸੀ। ਫਿਲਹਾਲ ਦੋਸ਼ੀ ਪਰਿਵਾਰ ਸਮੇਤ ਜੇਲ ‘ਚ ਹੈ, ਅੱਜ ਉਸ ਦੇ ਘਰ ‘ਤੇ ਕਾਰਵਾਈ ਕੀਤੀ ਗਈ ਹੈ।