Home ਦੇਸ਼ ਕਿਰਨ ਖੇਰ ਨਾਲ ਧੋਖਾਧੜੀ ਦੇ ਮਾਮਲੇ ‘ਚ ਪੁਲਿਸ ਨੇ ਚੈਤੰਨਿਆ ਖ਼ਿਲਾਫ਼...

ਕਿਰਨ ਖੇਰ ਨਾਲ ਧੋਖਾਧੜੀ ਦੇ ਮਾਮਲੇ ‘ਚ ਪੁਲਿਸ ਨੇ ਚੈਤੰਨਿਆ ਖ਼ਿਲਾਫ਼ ਕੀਤੀ ਇਹ ਕਾਰਵਾਈ

0

ਚੰਡੀਗੜ੍ਹ: ਚੰਡੀਗੜ੍ਹ ਪੁਲਿਸ (Chandigarh Police) ਨੇ ਜਾਂਚ ਤੋਂ ਬਾਅਦ ਰੀਅਲ ਅਸਟੇਟ ਵਿੱਚ ਨਿਵੇਸ਼ ਦੇ ਨਾਂ ’ਤੇ ਸੰਸਦ ਮੈਂਬਰ ਕਿਰਨ ਖੇਰ (MP Kiran Kher) ਤੋਂ 8 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਕਾਰੋਬਾਰੀ ਚੈਤੰਨਿਆ ਅਗਰਵਾਲ (Chaitanya Aggarwal) ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸੈਕਟਰ-7 ਨਿਵਾਸੀ ਸੰਸਦ ਮੈਂਬਰ ਕਿਰਨ ਖੇਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਪੁਲਿਸ ਨੇ ਸੰਸਦ ਮੈਂਬਰ ਕਿਰਨ ਖੇਰ ਦੀ ਸ਼ਿਕਾਇਤ ਨੂੰ ਐਫ.ਆਈ.ਆਰ ਵਿੱਚ ਤਬਦੀਲ ਕਰ ਦਿੱਤਾ ਹੈ। ਪੁਲਿਸ ਨੇ ਸੰਸਦ ਮੈਂਬਰ ਤੋਂ ਚੈਤੰਨਿਆ ਨੂੰ ਦਿੱਤੇ ਪੈਸਿਆਂ ਬਾਰੇ ਜਾਣਕਾਰੀ ਮੰਗੀ ਹੈ, ਤਾਂ ਜੋ ਉਸ ਤੋਂ ਪੁੱਛਗਿੱਛ ਕੀਤੀ ਜਾ ਸਕੇ।

ਚੰਡੀਗੜ੍ਹ ਪੁਲਿਸ ਚੈਤੰਨਿਆ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕਰੇਗੀ। ਸ਼ਿਕਾਇਤ ਵਿਚ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਸੀ ਕਿ ਚੈਤੰਨਿਆ ਨੇ ਅਗਸਤ 2023 ਵਿਚ ਉਨ੍ਹਾਂ ਨੂੰ ਵੱਖ-ਵੱਖ ਯੋਜਨਾਵਾਂ ਵਿਚ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਸੀ। 3 ਅਗਸਤ ਨੂੰ ਸੰਸਦ ਮੈਂਬਰ ਨੇ ਜੁਹੂ ਬ੍ਰਾਂਚ ਰਾਹੀਂ 8 ਕਰੋੜ ਰੁਪਏ ਚੈਤੰਨਿਆ ਦੇ ਪੰਚਕੂਲਾ ਦੇ ਸੈਕਟਰ-11 ਸਥਿਤ ਆਈ. ਸੀ. ਆਈ. ਸੀ. ਆਈ. ਬੈਂਕ ਵਿਚ ਆਰ. ਟੀ. ਜੀ. ਐੱਸ. ਕੀਤੇ ਸਨ।

ਉਸ ਨੇ ਇਕ ਮਹੀਨੇ ਦੇ ਅੰਦਰ 18 ਫ਼ੀਸਦੀ ਵਿਆਜ ਸਮੇਤ ਵਾਪਸ ਕਰਨ ਦੀ ਗੱਲ ਕਹੀ ਸੀ। ਇਸ ਦੌਰਾਨ ਪਤਾ ਲੱਗਾ ਕਿ ਚੈਤੰਨਿਆ ਲੋਕਾਂ ਦੇ ਪੈਸੇ ਨੂੰ ਨਿਵੇਸ਼ ਕਰਨ ਦੀ ਥਾਂ ਨਿੱਜੀ ਵਰਤੋਂ ਲਈ ਵਰਤ ਰਿਹਾ ਹੈ। ਜਦੋਂ ਉਨ੍ਹਾਂ ਨੇ ਪੈਸੇ ਵਾਪਸ ਮੰਗੇ ਤਾਂ ਉਹ ਬਹਾਨੇ ਬਣਾਉਣ ਲੱਗਾ। ਇਸ ਦੇ ਬਦਲੇ ਵਿਚ ਚੈਤੰਨਿਆ ਨੇ ਸੰਸਦ ਮੈਂਬਰ ਨੂੰ 7,44,00,000 ਅਤੇ 6,56,00,000 ਰੁਪਏ ਦੇ ਦੋ ਚੈੱਕ ਵੀ ਦਿੱਤੇ ਸਨ, ਜੋ ਖਾਤੇ ਵਿਚ ਪੈਸੇ ਨਾ ਹੋਣ ਕਾਰਨ ਬਾਊਂਸ ਹੋ ਗਏ ਸੀ। ਸੰਸਦ ਮੈਂਬਰ ਨੇ ਕਿਹਾ ਕਿ ਚੈਤੰਨਿਆ ਨੇ ਨਿਵੇਸ਼ ਦੇ ਨਾਂ ’ਤੇ ਉਸ ਨਾਲ ਧੋਖਾ ਕੀਤਾ ਹੈ।

ਸੰਸਦ ਮੈਂਬਰ ਕਿਰਨ ਖੇਰ ਨੇ ਚੈਤੰਨਿਆ ਖ਼ਿਲਾਫ਼ 8 ਕਰੋੜ ਰੁਪਏ ਠੱਗੀ ਦੀ ਸ਼ਿਕਾਇਤ 11 ਦਸੰਬਰ ਨੂੰ ਐੱਸ. ਐੱਸ. ਪੀ. ਕੰਵਰਦੀਪ ਨੂੰ ਦਿੱਤੀ ਸੀ। ਅਗਲੇ ਦਿਨ 12 ਦਸੰਬਰ ਨੂੰ ਸ਼ਿਕਾਇਤ ਸੈਕਟਰ-26 ਥਾਣੇ ਨੂੰ ਜਾਂਚ ਲਈ ਮਾਰਕ ਕੀਤੀ ਗਈ। ਚਾਰ ਦਿਨਾਂ ਦੀ ਜਾਂਚ ਤੋਂ ਬਾਅਦ 16 ਦਸੰਬਰ ਨੂੰ ਸੈਕਟਰ-26 ਥਾਣਾ ਪੁਲਿਸਨੇ ਮਾਮਲੇ ਦੀ ਐੱਫ. ਆਈ. ਆਰ. ਦਰਜ ਕੀਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version