ਮੇਥੀ ਖਾਣ ਦੇ ਫਾਇਦਿਆ ਦੇ ਨਾਲ-ਨਾਲ ਸਿਹਤ ਨੂੰ ਹੋ ਸਕਦੇ ਹਨ ਇਹ ਨੁਕਸਾਨ

0
391
methi, fenugreek leaves isolated on white background

ਹੈਲਥ ਨਿਊਜ਼ : ਸਰਦੀਆਂ ਦੇ ਮੌਸਮ ਵਿੱਚ ਬਾਜ਼ਾਰ ਵਿੱਚ ਮੇਥੀ (Fenugreek ) ਭਰਪੂਰ ਮਾਤਰਾ ਵਿੱਚ ਉਪਲਬਧ ਹੁੰਦੀ ਹੈ। ਇਸ ਨੂੰ ਖਾਣ ਦੇ ਕਈ ਫਾਇਦੇ ਹਨ। ਇਸ ‘ਚ ਵਿਟਾਮਿਨ ਸੀ, ਬੀ6, ਪ੍ਰੋਟੀਨ, ਕੈਲਸ਼ੀਅਮ, ਆਇਰਨ ਅਤੇ ਮੈਗਨੀਸ਼ੀਅਮ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਮੇਥੀ ਦੀ ਵਰਤੋਂ ਕਰਕੇ ਕਈ ਸਵਾਦਿਸ਼ਟ ਪਕਵਾਨ ਬਣਾਏ ਜਾਂਦੇ ਹਨ। ਸਰਦੀਆਂ ਵਿੱਚ ਲੋਕ ਖਾਸ ਕਰਕੇ  ਮੇਥੀ ਦੀ ਵਰਤੋਂ ਪਰਾਠਾ, ਸਬਜ਼ੀ ਅਤੇ ਪੁਰੀ ਬਣਾਉਂਣ ਲਈ ਕਰਦੇ ਹਨ ਅਤੇ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਮੇਥੀ ਖਾਣ ਦੇ ਕਈ ਨੁਕਸਾਨ ਵੀ ਹੋ ਸਕਦੇ ਹਨ। ਜੀ ਹਾਂ, ਕਈ ਗੁਣਾਂ ਨਾਲ ਭਰਪੂਰ ਮੇਥੀ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ। ਆਓ ਜਾਣਦੇ ਹਾਂ ਕਿ ਮੇਥੀ ਸਿਹਤ ਲਈ ਕਿੰਨੀ ਹਾਨੀਕਾਰਕ ਹੈ।

ਪਾਚਨ ਪ੍ਰਣਾਲੀ ਦੀਆਂ ਸਮੱਸਿਆਵਾਂ

ਮੇਥੀ ‘ਚ ਫਾਈਬਰ ਦੀ ਕਾਫੀ ਮਾਤਰਾ ਪਾਈ ਜਾਂਦੀ ਹੈ, ਜੋ ਪਾਚਨ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਕਾਰਨ ਬਣਦੀ ਹੈ। ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਲੂਜ਼ ਮੋਸ਼ਨ, ਗੈਸ ਆਦਿ ਦੀ ਸਮੱਸਿਆ ਹੋ ਸਕਦੀ ਹੈ, ਇਸ ਲਈ ਜੇਕਰ ਤੁਹਾਨੂੰ ਪਹਿਲਾਂ ਹੀ ਪੇਟ ਨਾਲ ਜੁੜੀਆਂ ਸਮੱਸਿਆਵਾਂ ਹਨ ਤਾਂ ਮੇਥੀ ਖਾਣ ਤੋਂ ਬਚੋ।

ਹਾਈ ਬੀ.ਪੀ

ਮੇਥੀ ਖਾਣ ਨਾਲ ਹਾਈ ਬੀ.ਪੀ ਦੀ ਸਮੱਸਿਆ ਵੀ ਹੋ ਸਕਦੀ ਹੈ। ਦਰਅਸਲ, ਮੇਥੀ ਵਿੱਚ ਸੋਡੀਅਮ ਘੱਟ ਪਾਇਆ ਜਾਂਦਾ ਹੈ, ਜੋ ਬਾਅਦ ਵਿੱਚ ਹਾਈ ਬੀ.ਪੀ ਦਾ ਕਾਰਨ ਬਣ ਜਾਂਦਾ ਹੈ। ਜੇਕਰ ਤੁਹਾਨੂੰ ਹਾਈ ਬੀ.ਪੀ ਦੀ ਸਮੱਸਿਆ ਹੈ ਤਾਂ ਮੇਥੀ ਨੂੰ ਘੱਟ ਮਾਤਰਾ ‘ਚ ਖਾਓ।

ਗੈਸ ਦੀ ਸਮੱਸਿਆ

ਮੇਥੀ ਦਾ ਜ਼ਿਆਦਾ ਸੇਵਨ ਕਰਨ ਨਾਲ ਖੱਟੇ ਡਕਾਰ ਅਤੇ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ, ਇਸ ਲਈ ਐਸੀਡਿਟੀ ਦੀ ਸਥਿਤੀ ‘ਚ ਮੇਥੀ ਨੂੰ ਸੀਮਤ ਮਾਤਰਾ ‘ਚ ਖਾਓ।

ਬਲੱਡ ਸ਼ੂਗਰ ਦੀ ਸਮੱਸਿਆ

ਮੇਥੀ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ ਪਰ ਮੇਥੀ ਦਾ ਜ਼ਿਆਦਾ ਸੇਵਨ ਸ਼ੂਗਰ ਦੇ ਮਰੀਜ਼ਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਦਾ ਸ਼ੂਗਰ ਲੈਵਲ ਘੱਟ ਹੈ ਉਨ੍ਹਾਂ ਨੂੰ ਮੇਥੀ ਦਾ ਸੇਵਨ ਸੀਮਤ ਮਾਤਰਾ ‘ਚ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here