MP ਕਿਰਨ ਖੈਰ ਤੋਂ ਖ਼ਤਰਾ ਦੱਸਣ ਵਾਲੇ ਚੇਤੰਨਿਆ ਨੂੰ ਲੈ ਕੇ ਆਇਆ ਨਵਾਂ ਮੋੜ

0
294

ਚੰਡੀਗੜ੍ਹ : ਸੰਸਦ ਮੈਂਬਰ ਕਿਰਨ ਖੇਰ ( MP Kiran Kher)  ਅਤੇ ਉਨ੍ਹਾਂ ਦੇ ਪੀ.ਏ. ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ( Punjab and Haryana High Court ) ਨੇ ਮਨੀਮਾਜਰਾ ਐਨ.ਏ.ਸੀ ਵਿੱਚ ਰਹਿਣ ਵਾਲੇ ਚੇਤੰਨਿਆ ਅਗਰਵਾਲ (Chetanya Agarwal) ਅਤੇ ਉਸਦੇ ਪਰਿਵਾਰ ਨੂੰ ਇੱਕ ਹਫ਼ਤੇ ਲਈ ਸੁਰੱਖਿਆ ਪ੍ਰਦਾਨ ਕਰਨ ਦੇ ਆਦੇਸ਼ ਪੁਲਿਸ ਨੂੰ ਦਿੱਤੇ ਗਏ ਸਨ। ਇਸ ਦੇ ਨਾਲ ਹੀ ਚੈਤਨਿਆ ਅਗਰਵਾਲ ਹਾਈਕੋਰਟ ਦੇ ਹੁਕਮਾਂ ਤੋਂ ਪਹਿਲਾਂ ਹੀ ਆਪਣੇ ਪਰਿਵਾਰ ਸਮੇਤ ਘਰ ਨੂੰ ਤਾਲਾ ਲਗਾ ਕੇ ਚਲੇ ਗਏ ਹਨ। ਅਗਰਵਾਲ ਦਾ ਪੁਲਿਸ ਨੂੰ ਦਿੱਤਾ ਗਿਆ  ਫ਼ੋਨ ਨੰਬਰ ਵੀ ਬੰਦ ਹੈ।

ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਸੋਮਵਾਰ ਰਾਤ ਹੀ ਪੁਲਿਸ ਉਸ ਦੇ ਘਰ ਪਹੁੰਚੀ ਸੀ ਪਰ ਅਗਰਵਾਲ ਦੇ ਘਰ ਨੂੰ ਤਾਲਾ ਲੱਗਾ ਹੋਇਆ ਸੀ। ਘਰ ਦੇ ਬਾਹਰ 2 ਐਕਸ ਆਰਮੀ ਦੇ ਜਵਾਨ ਸੁਰੱਖਿਆ ਜਾਂਚ ਚੌਕੀ ‘ਤੇ ਪਹਿਰਾ ਦੇ ਰਹੇ ਸਨ। ਸੁਰੱਖਿਆ ਲਈ ਤਾਇਨਾਤ ਨਿੱਜੀ ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਅਗਰਵਾਲ ਐਤਵਾਰ ਤੋਂ ਕਿਤੇ ਗਏ ਹੋਏ ਹਨ।  ਇੱਥੋਂ ਤੱਕ ਕਿ ਉਹ ਇਹ ਵੀ ਨਹੀਂ ਦੱਸ ਸਕਦੇ ਕਿ ਉਹ ਕਿੱਥੇ ਗਏ ਹਨ । ਸੁਰੱਖਿਆ ਕਰਮੀਆਂ ਨੇ ਅਗਰਵਾਲ ਦਾ ਦੂਜਾ ਫ਼ੋਨ ਨੰਬਰ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ ਨੰਬਰ ਦੇਣ ਦੀ ਇਜਾਜ਼ਤ ਨਹੀਂ ਹੈ।

ਕਿਰਨ ਖੇਰ ਨੇ ਚੇਤੰਨਿਆ ਦੇ ਖ਼ਿਲਾਫ਼ ਕਰਵਾਈ ਧੋਖਾਧੜੀ ਦੀ ਸ਼ਿਕਾਇਤ ਦਰਜ 

ਸੰਸਦ ਮੈਂਬਰ ਕਿਰਨ ਖੇਰ ਤੋਂ ਪਰਿਵਾਰ ਦੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਹਾਈ ਕੋਰਟ ਤੋਂ ਪੁਲਿਸ ਸੁਰੱਖਿਆ ਲੈਣ ਵਾਲੇ ਨਿਵੇਸ਼ ਸਲਾਹਕਾਰ ਚੇਤੰਨਿਆ ਅਗਰਵਾਲ ਦੇ ਖ਼ਿਲਾਫ਼ ਸੰਸਦ ਮੈਂਬਰ ਕਿਰਨ ਖੇਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਸੂਤਰਾਂ ਅਨੁਸਾਰ ਐਸ.ਐਸ.ਪੀ ਕੰਵਰਦੀਪ ਕੌਰ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਰਨ ਖੇਰ ਨੇ ਦੱਸਿਆ ਕਿ ੳਨ੍ਹਾਂ ਨੇ ਅਗਰਵਾਲ ਨੂੰ 8 ਕਰੋੜ ਰੁਪਏ ਨਿਵੇਸ਼ ਕਰਨ ਲਈ ਦਿੱਤੇ ਸਨ। ਉਸ ਨੇ ਬਿਹਤਰ ਰਿਟਰਨ ਦੀ ਗਾਰੰਟੀ ਦਿੰਦੇ ਸੁਰੱਖਿਆ ਚੈੱਕ ਵੀ ਦਿੱਤੇ ਸਨ। ਚੈਤੰਨਿਆ ਨੇ ਉਸ ਨੂੰ ਸ਼ਰਤ ਅਨੁਸਾਰ ਵਾਪਸੀ ਨਹੀਂ ਦਿੱਤੀ। ਵਾਰ-ਵਾਰ ਕਹਿਣ ਦੇ ਬਾਵਜੂਦ ਉਹ ਟਾਲ-ਮਟੋਲ ਕਰਦੇ ਰਹੇ। ਕਾਨੂੰਨੀ ਕਾਰਵਾਈ ਬਾਰੇ ਪੁੱਛੇ ਜਾਣ ‘ਤੇ ਚੇਤੰਨਿਆ ਨੇ 2 ਕਰੋੜ ਰੁਪਏ ਵਾਪਸ ਕਰ ਦਿੱਤੇ। 6 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਹੋਣ ‘ਤੇ ਉਸ ਵੱਲੋਂ ਦਿੱਤੇ ਸਕਿਓਰਿਟੀ ਚੈੱਕ ਬੈਂਕ ‘ਚ ਜਮ੍ਹਾ ਕਰਵਾ ਦਿੱਤੇ ਗਏ, ਜੋ ਖਾਤੇ ‘ਚ ਪੈਸੇ ਨਾ ਹੋਣ ਕਾਰਨ ਬਾਊਂਸ ਹੋ ਗਏ। ਇਸ ਤੋਂ ਪਹਿਲਾਂ ਕਿ ਚੈਤੰਨਿਆ ਦੇ ਖ਼ਿਲਾਫ਼ ਕਾਰਵਾਈ ਹੁੰਦੀ, ਉਹ ਹਾਈਕੋਰਟ ਗਿਆ ਅਤੇ ਝੂਠੇ ਦੋਸ਼ ਲਗਾਏ। ਸੂਤਰਾਂ ਮੁਤਾਬਕ ਪੁਲਿਸ ਚੈਤੰਨਿਆ ਨੂੰ ਨੋਟਿਸ ਭੇਜ ਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਹੇਗੀ।

LEAVE A REPLY

Please enter your comment!
Please enter your name here