ਗੈਜੇਟ ਡੈਸਕ : ਸਾਧਾਰਨ ਗੀਜ਼ਰ (Normal geyser)ਅਤੇ ਇੰਸਟੈਂਟ ਗੀਜ਼ਰ (Instant geyser) ਵਿੱਚ ਬਹੁਤ ਫਰਕ ਹੁੰਦਾ ਹੈ, ਜੇਕਰ ਤੁਸੀਂ ਦੋਵਾਂ ਨੂੰ ਇੱਕੋ ਜਿਹਾ ਸਮਝ ਰਹੇ ਹੋ ਤਾਂ ਇਹ ਤੁਹਾਡੀ ਵੱਡੀ ਗਲਤੀ ਹੈ ਕਿਉਂਕਿ ਦੋਵੇਂ ਵੱਖ-ਵੱਖ ਸ਼੍ਰੇਣੀਆਂ ਦੇ ਉਤਪਾਦ ਹਨ। ਸਰਦੀਆਂ ਦੇ ਮੌਸਮ ਵਿਚ ਗੀਜ਼ਰ ਲਗਭਗ ਹਰ ਘਰ ਦੀ ਜ਼ਰੂਰਤ ਬਣ ਜਾਂਦਾ ਹੈ ਕਿਉਂਕਿ ਸਰਦੀਆਂ ਦੇ ਮੌਸਮ ਵਿਚ ਪਾਣੀ ਗਰਮ ਕਰਨਾ ਸਭ ਤੋਂ ਜ਼ਰੂਰੀ ਕੰਮ ਹੁੰਦਾ ਹੈ ਅਤੇ ਗੀਜ਼ਰ ਇਸ ਲਈ ਇਕ ਵਧੀਆ ਮਸ਼ੀਨ ਹੈ।
ਹਾਲਾਂਕਿ, ਜਦੋਂ ਤੁਸੀਂ ਗੀਜ਼ਰ ਖਰੀਦਣ ਜਾਂਦੇ ਹੋ, ਤਾਂ ਤੁਹਾਨੂੰ ਬਜ਼ਾਰ ਵਿੱਚ ਦੋ ਤਰ੍ਹਾਂ ਦੇ ਗੀਜ਼ਰ ਮਿਲਦੇ ਹਨ, ਪਹਿਲਾ ਇੰਸਟੈਂਟ ਗੀਜ਼ਰ ਹੁੰਦਾ ਹੈ ਜਦੋਂ ਕਿ ਦੂਜਾ ਸਾਧਾਰਨ ਗੀਜ਼ਰ ਹੁੰਦਾ ਹੈ। ਜ਼ਿਆਦਾਤਰ ਲੋਕ ਉਲਝਣ ਵਿੱਚ ਪੈ ਜਾਂਦੇ ਹਨ ਕਿ ਕਿਹੜਾ ਵਿਕਲਪ ਖਰੀਦਣਾ ਹੈ ਕਿਉਂਕਿ ਦੋਵੇਂ ਉਤਪਾਦਾਂ ਦੀਆਂ ਵੱਖੋ ਵੱਖਰੀਆਂ ਸ਼੍ਰੇਣੀਆਂ ਹਨ ਜਿਨ੍ਹਾਂ ਬਾਰੇ ਤੁਹਾਡੇ ਲਈ ਜਾਣਨਾ ਬਹੁਤ ਜਰੂਰੀ ਹੈ। ਜੇਕਰ ਤੁਸੀਂ ਉਨ੍ਹਾਂ ਨੂੰ ਘਰ ਲਿਆਉਂਦੇ ਹੋ ਅਤੇ ਬਿਨਾਂ ਜਾਣੇ ਇਨ੍ਹਾਂ ਦੀ ਵਰਤੋਂ ਕਰਦੇ ਹੋ ਤਾਂ ਵਿਸ਼ਵਾਸ ਕਰੋ ਤੁਹਾਡੇ ਪੈਸੇ ਬਰਬਾਦ ਹੋ ਜਾਣਗੇ ਕਿਉਂਕਿ ਦੋਵਾਂ ਦਾ ਕੰਮ ਬਿਲਕੁਲ ਵੱਖਰਾ ਹੈ।
ਆਮ ਗੀਜ਼ਰ
ਜ਼ਿਆਦਾਤਰ ਘਰਾਂ ਵਿੱਚ, ਸਿਰਫ ਸਾਧਾਰਨ ਗੀਜ਼ਰ ਵਰਤੇ ਜਾਂਦੇ ਹਨ ਜਿਨ੍ਹਾਂ ਦੀ ਸਟੋਰੇਜ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ ਜੋ 10 ਲੀਟਰ ਤੋਂ 25 ਲੀਟਰ ਦੇ ਵਿਚਕਾਰ ਹੁੰਦੀ ਹੈ। ਇਹ ਗੀਜ਼ਰ ਪਾਣੀ ਨੂੰ ਹੌਲੀ-ਹੌਲੀ ਗਰਮ ਕਰਦਾ ਹੈ ਪਰ ਜਦੋਂ ਪਾਣੀ ਗਰਮ ਹੋ ਜਾਂਦਾ ਹੈ ਤਾਂ ਇਹ ਤਿੰਨ ਤੋਂ ਚਾਰ ਘੰਟੇ ਤੱਕ ਗਰਮ ਰਹਿੰਦਾ ਹੈ ਅਤੇ ਇਸ ਤੋਂ ਬਾਅਦ ਵੀ ਇਹ ਗਰਮ ਰਹਿੰਦਾ ਹੈ ਭਾਵੇਂ ਇਸ ਦਾ ਤਾਪਮਾਨ ਥੋੜ੍ਹਾ ਘੱਟ ਜਾਂਦਾ ਹੈ। ਅਜਿਹੀ ਸਥਿਤੀ ‘ਚ ਪਾਣੀ ਨੂੰ ਵਾਰ-ਵਾਰ ਗਰਮ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਇਸ ਦੀ ਵਰਤੋਂ ਲੰਬੇ ਸਮੇਂ ਤੱਕ ਕੀਤੀ ਜਾ ਸਕਦੀ ਹੈ।ਜ਼ਿਆਦਾ ਸਟੋਰੇਜ ਸਮਰੱਥਾ ਹੋਣ ਕਾਰਨ ਆਮ ਗੀਜ਼ਰ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਹਨ।
ਇੰਸਟੈਂਟ ਗੀਜ਼ਰ
ਇੰਸਟੈਂਟ ਗੀਜ਼ਰ ਕੁਝ ਹੀ ਮਿੰਟਾਂ ‘ਚ ਪਾਣੀ ਨੂੰ ਉਬਾਲ ਲੈਂਦਾ ਹੈ ਪਰ ਤੁਹਾਨੂੰ ਇਸ ‘ਚ ਸਟੋਰੇਜ ਨਹੀਂ ਮਿਲਦੀ। ਇਸ ਗੀਜ਼ਰ ਵਿੱਚ ਤੁਰੰਤ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ, ਭਾਵ ਇਨਲੇਟ ਅਤੇ ਆਊਟਲੈਟ ਦਾ ਕੰਮ ਇੱਕੋ ਸਮੇਂ ‘ਤੇ ਕੀਤਾ ਜਾਂਦਾ ਹੈ। ਪਾਣੀ ਇਨਲੇਟ ਰਾਹੀਂ ਅੰਦਰ ਆਉਂਦਾ ਹੈ ਅਤੇ ਗਰਮ ਹੋ ਜਾਂਦਾ ਹੈ ਅਤੇ ਤੁਰੰਤ ਆਊਟਲੈਟ ਰਾਹੀਂ ਬਾਹਰ ਵੀ ਆ ਜ਼ਾਂਦਾ ਹੈ ।ਇੰਸਟੈਂਟ ਗੀਜ਼ਰ ਆਮ ਤੌਰ ‘ਤੇ ਰਸੋਈ ਜਾਂ ਬਾਥਰੂਮ ਵਿੱਚ ਵਰਤਿਆ ਜਾਂਦਾ ਹੈ।