ਫ਼ਿਰੋਜ਼ਾਬਾਦ : ਉੱਤਰ ਪ੍ਰਦੇਸ਼ (Uttar Pradesh) ‘ਚ ਫ਼ਿਰੋਜ਼ਾਬਾਦ (Firozabad) ਜ਼ਿਲੇ ਦੇ ਜਸਰਾਣਾ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਖੜੀਤ ‘ਚ ਇਕ ਝੌਂਪੜੀ ‘ਚ ਅਚਾਨਕ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਦੀ ਜਾਨ ਚਲੀ ਗਈ, ਜਦਕਿ ਪਿਤਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਖਾਦਿਤ ਪਿੰਡ ‘ਚ ਬੀਤੀ ਰਾਤ ਪਿੰਡ ਦੇ ਬਾਹਰ ਸਥਿਤ ਬੰਜਾਰਿਆ ਦੀ ਝੌਂਪੜੀ ‘ਚ ਭਿਆਨਕ ਅੱਗ ਲੱਗ ਗਈ, ਜਿਸ ‘ਚ ਸਲੀਮ ਅਤੇ ਉਸ ਦਾ ਪਰਿਵਾਰ ਸੁੱਤਾ ਹੋਇਆ ਸੀ। ਜਿਵੇਂ ਹੀ ਸਲੀਮ ਅਤੇ ਉਸ ਦੀ ਪਤਨੀ ਨੂੰ ਅੱਗ ਲੱਗਣ ਦਾ ਪਤਾ ਲੱਗਾ ਤਾਂ ਉਹ ਮਦਦ ਲਈ ਬਾਹਰ ਆ ਗਏ । ਸਲੀਮ ਦੀ ਪਤਨੀ ਨੇ ਰੌਲਾ ਪਾ ਕੇ ਪਿੰਡ ਵਾਸੀਆਂ ਨੂੰ ਇਕੱਠਾ ਕਰ ਲਿਆ।
ਇਸ ਦੌਰਾਨ ਸਲੀਮ ਨੇ ਬੱਚਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਜਿਸ ‘ਚ ਉਹ ਖੁਦ ਵੀ ਝੁਲਸ ਕੇ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਪਿੰਡ ਵਾਸੀਆਂ ਨੇ ਮੌਕੇ ‘ਤੇ ਪਹੁੰਚ ਕੇ ਕਿਸੇ ਤਰ੍ਹਾਂ ਜ਼ਖਮੀਆਂ ਨੂੰ ਝੌਂਪੜੀ ‘ਚੋਂ ਬਾਹਰ ਕੱਢਿਆ ਜਿਸ ਵਿੱਚ ਇਨ੍ਹਾਂ ‘ਚੋਂ ਦੋ ਬੱਚੇ 4 ਸਾਲ ਦੀ ਅਨੀਸ਼ ਅਤੇ 7 ਸਾਲ ਦੀ ਰੇਸ਼ਮਾ ਦੀ ਮੌਤ ਹੋ ਗਈ, ਜਦਕਿ 8 ਸਾਲ ਦੀ ਸ਼ਮਾ ਅਤੇ ਸਲੀਮ ਝੁਲਸ ਜਾਣ ਕਾਰਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ । ਪਿੰਡ ਵਾਸੀਆ ਵੱਲੋਂ ਸਾਰੇ ਜ਼ਖ਼ਮੀਆਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ।ਜਿੱਥੇ ਡਾਕਟਰਾਂ ਨੇ ਦੋ ਮਾਸੂਮ ਬੱਚਿਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਜ਼ਖਮੀ ਪਿਓ-ਧੀ ਦਾ ਇਲਾਜ ਚਲ ਰਿਹਾ ਹੈ।
ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਪੀ ਦਿਹਾਤੀ ਅਤੇ ਹੋਰ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਗੰਭੀਰ ਜ਼ਖ਼ਮੀ ਸ਼ਮਾ ਦੀ ਵੀ ਅੱਜ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਪਿਤਾ ਸਲੀਮ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਅੱਜ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ।
ਐਸ.ਪੀ ਦੇਹਤ ਕੁਮਾਰ ਰਣਵਿਜੇ ਸਿੰਘ ਦਾ ਕਹਿਣਾ ਹੈ ਕਿ ਇਹ ਘਟਨਾ ਬੰਜਾਰਾ ਬਸਤੀ ਨੇੜੇ ਇੱਕ ਝੌਂਪੜੀ ਵਿੱਚ ਵਾਪਰੀ ਹੈ । ਜਿਸ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਹੈ, ਅਤੇ ਦੋ ਦਾ ਇਲਾਜ ਚਲ ਰਿਹਾ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।