ਮੈਡ੍ਰਿਡ : ਸਪੇਨਿਸ਼ ਸਟਾਰ ਰਾਫੇਲ ਨਡਾਲ ( Rafael Nadal) ਨੇ ਬੀਤੇ ਦਿਨ ਕਿਹਾ ਕਿ ਉਹ ਜਨਵਰੀ ‘ਚ ਆਸਟ੍ਰੇਲੀਆ (Australia) ‘ਚ ਬ੍ਰਿਸਬੇਨ ਇੰਟਰਨੈਸ਼ਨਲ ਟੂਰਨਾਮੈਂਟ (International tournament )‘ਚ ਵਾਪਸੀ ਕਰਨਗੇ। 22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨਡਾਲ ਜਨਵਰੀ ਤੋਂ ਬਾਅਦ ਟੂਰਨਾਮੈਂਟ’ਚ ਨਹੀਂ ਖੇਡੇ ਹਨ। ਉਨ੍ਹਾਂਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਵੀਡੀਓ ‘ਚ ਕਿਹਾ ਕਿ ਇਕ ਸਾਲ ਤੱਕ ਟੂਰਨਾਮੈਂਟ ‘ਚ ਹਿੱਸਾ ਨਾ ਲੈਣ ਤੋਂ ਬਾਅਦ ਹੁਣ ਵਾਪਸੀ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਜਨਵਰੀ ਦੇ ਪਹਿਲੇ ਹਫ਼ਤੇ ਬ੍ਰਿਸਬੇਨ ਵਿੱਚ ਵਾਪਸੀ ਹੋਵੇਗੀ।
ਉਨ੍ਹਾਂ ਨੇ ਉਸ ਸਮੇਂ ਪ੍ਰੈੱਸ ਕਾਨਫਰੰਸ ‘ਚ ਕਿਹਾ ਸੀ ਕਿ ਤੁਸੀਂ ਨਹੀਂ ਜਾਣਦੇ ਕਿ ਹਾਲਾਤ ਕਿਵੇਂ ਹਨ। ਪਰ ਮੈਂ ਚਾਹੁੰਦਾ ਹਾਂ ਕਿ ਅਗਲਾ ਸਾਲ ਮੇਰੇ ਕਰੀਅਰ ਦਾ ਆਖਰੀ ਸਾਲ ਹੋਵੇ। ਬਾਰਸੀਲੋਨਾ ਵਿੱਚ ਜੂਨ ਮਹੀਨੇ ਉਨ੍ਹਾਂ ਦੀ ‘ਆਰਥਰੋਸਕੋਪਿਕ’ ਸਰਜਰੀ ਹੋਈ ਸੀ।