ਹੈਲਥ ਨਿਊਜ਼ : ਮੂੰਗ (Moong) ਸਾਡੀ ਖੁਰਾਕ ਦਾ ਅਹਿਮ ਹਿੱਸਾ ਹੈ। ਅਸੀਂ ਅਕਸਰ ਮੂੰਗ ਨੂੰ ਪੁੰਗਾਰ ਕੇ ਜਾਂ ਇਸਦੀ ਦਾਲ ਬਣਾ ਕੇ ਖਾਂਦੇ ਹਾਂ। ਇਸ ਨੂੰ ਖਾਣਾ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।ਪਾਚਨ ਕਿਿਰਆ ਨੂੰ ਸੁਧਾਰਨ, ਦਿਲ ਨੂੰ ਸਿਹਤਮੰਦ ਰੱਖਣ, ਭਾਰ ਘਟਾਉਣ ‘ਚ ਮਦਦ ਕਰਨ ਦੇ ਨਾਲ-ਨਾਲ ਇਹ ਆਇਰਨ ਅਤੇ ਪ੍ਰੋਟੀਨ ਵਰਗੇ ਪੋਸ਼ਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ। ਪਰ ਹਰ ਰੋਜ਼ ਇਸ ਤਰ੍ਹਾਂ ਮੂੰਗ ਖਾਣਾ ਕਾਫ਼ੀ ਬੋਰਿੰਗ ਹੋ ਸਕਦਾ ਹੈ। ਇਸ ਲਈ, ਅਸੀਂ ਤੁਹਾਨੂੰ ਮੂੰਗੀ ਦੇ ਬਣੇ ਕੁਝ ਅਜਿਹੇ ਪਕਵਾਨ ਦੱਸਣ ਜਾ ਰਹੇ ਹਾਂ, ਜੋ ਬਣਾਉਣ ਵਿਚ ਬਹੁਤ ਹੀ ਆਸਾਨ ਅਤੇ ਟੇਸਟੀ ਹੁੰਦੇ ਹਨ । ਆਓ ਜਾਣਦੇ ਹਾਂ ਮੂੰਗ ਤੋਂ ਕਿਹੜੇ ਆਸਾਨ ਪਕਵਾਨ ਬਣਾਏ ਜਾ ਸਕਦੇ ਹਨ।
ਮੂੰਗ ਦਾਲ ਵੜਾ
ਮੂੰਗ ਦਾਲ ਵੜਾ ਬਣਾਉਣ ਲਈ ਮੂੰਗ ਅਤੇ ਚਨੇ ਦੀ ਦਾਲ ਨੂੰ ਰਾਤ ਭਰ ਪਾਣੀ ਵਿੱਚ ਭਿਓ ਕੇ ਰੱਖੋ। ਇਸ ਤੋਂ ਬਾਅਦ ਇਸ ਨੂੰ ਪੀਸ ਕੇ ਇਸਦਾ ਗਾੜ੍ਹਾ ਬੈਟਰ ਤਿਆਰ ਕਰ ਲਓ। ਫਿਰ ਇਸ ਵਿਚ ਪਿਆਜ਼, ਮਿਰਚ, ਅਦਰਕ-ਲਸਣ ਦਾ ਪੇਸਟ, ਹੀਂਗ ਅਤੇ ਸਵਾਦ ਅਨੁਸਾਰ ਨਮਕ ਪਾਓ।ਇਸਦੇ ਛੋਟੇ -ਛੋਟੇ ਆਕਾਰ ਦੇ ਵੜੇ ਬਣਾ ਲਵੋ ਇਸ ਤੋਂ ਬਾਅਦ ਕੜਾਹੀ ‘ਚ ਤੇਲ ਗਰਮ ਕਰੋ ਅਤੇ ਇਨ੍ਹਾਂ ਵੜਿਆ ਨੂੰ ਗੋਲਡਨ ਬਰਾਊਨ ਅਤੇ ਕੁਰਕੁਰਾ ਹੋਣ ਤੱਕ ਭੁੰਨ ਲਓ। ਇਸ ਤੋਂ ਬਾਅਦ ਇਸ ਨੂੰ ਛਾਣ ਕੇ ਟਿਸ਼ੂ ਪੇਪਰ ਤੇ ਰੱਖ ਲਵੋ ਤਾਂ ਕੇ ਇਸ ਦਾ ਵਾਧੂ ਤੇਲ ਨਿਕਲ ਜਾਵੇ।ਮੂੰਗ ਦਾਲ ਵੜਾ ਤਿਆਰ ਹੈ ।ਇਸਨੂੰ ਗਰਮ ਸਾਂਬਰ ਜਾਂ ਚਟਨੀ ਨਾਲ ਖਾਓ।
ਮੂੰਗ ਦਾਲ ਹਲਵਾ
ਮੂੰਗ ਦੀ ਦਾਲ ਦਾ ਹਲਵਾ ਖਾਣ ‘ਚ ਬਹੁਤ ਸੁਆਦ ਹੁੰਦਾ ਹੈ। ਇਸ ਨੂੰ ਬਣਾਉਣ ਲਈ ਮੂੰਗ ਨੂੰ ਰਾਤ ਭਰ ਪਾਣੀ ‘ਚ ਭਿਓ ਕੇ ਰੱਖੋ। ਇਸ ਤੋਂ ਬਾਅਦ ਇਸ ਨੂੰ ਪੀਸ ਕੇ ਗਾੜ੍ਹਾ ਪੇਸਟ ਬਣਾ ਲਓ। ਇਕ ਪੈਨ ਵਿਚ ਘਿਓ ਗਰਮ ਕਰੋ ਅਤੇ ਇਸ ਪੇਸਟ ਨੂੰ ਕੁਝ ਦੇਰ ਤੱਕ ਚੰਗੀ ਤਰ੍ਹਾਂ ਪਕਾਓ। ਇਸ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਮੂੰਗ ਦੀ ਦਾਲ ਦਾ ਪੇਸਟ ਘਿਓ ਨੂੰ ਚੰਗੀ ਤਰ੍ਹਾਂ ਸੋਖ ਨਾ ਕਰ ਲਵੇ। ਇਸ ਤੋਂ ਬਾਅਦ ਇਸ ‘ਚ ਚੀਨੀ ਪਾ ਕੇ ਢੱਕ ਕੇ 15 ਮਿੰਟ ਤੱਕ ਪਕਾਓ। ਇਸ ‘ਚ ਸੁੱਕੇ ਮੇਵੇ ਪਾਓ ਅਤੇ ਦੁਬਾਰਾ ਫਿਰ ਤੋਂ ਕੁਝ ਮਿੰਟਾਂ ਲਈ ਪਕਾਓ। ਮੂੰਗੀ ਦਾਲ ਦਾ ਹਲਵਾ ਤਿਆਰ ਹੈ, ਇਸ ਨੂੰ ਗਰਮਾ-ਗਰਮ ਸਰਵ ਕਰੋ ਅਤੇ ਖਾਓ।
ਮੂੰਗ ਦਾਲ ਅੱਪੇ
ਮੂੰਗ ਦਾਲ ਦੇਦੇ ਅੱਪੇ ਬਣਾਉਣ ਲਈ ਮੂੰਗ ਦੀ ਦਾਲ ਨੂੰ 5-6 ਘੰਟੇ ਲਈ ਭਿਓ ਕੇ ਰੱਖ ਲਵੋ ਅਤੇ ਫਿਰ ਇਸਦਾ ਪੇਸਟ ਬਣਾ ਲਓ। ਇਸ ਤੋਂ ਬਾਅਦ ਇਸ ‘ਚ ਪਿਆਜ਼, ਟਮਾਟਰ, ਗਾਜਰ ਅਤੇ ਸ਼ਿਮਲਾ ਮਿਰਚ ਦੇ ਛੋਟੇ-ਛੋਟੇ ਟੁਕੜੇ ਕਰ ਇਸ ਪੇਸਟ ‘ਚ ਮਿਲਾ ਲਓ। ਇਸ ਤੋਂ ਬਾਅਦ ਅੱਪੇ ਦੇ ਸਾਂਚਿਆਂ ਤੇ ਤੇਲ ਲਗਾਓ, ਅਤੇ ਦੁਬਾਰਾ ਤੋਂ ਇਸ ਬੈਟਰ ਨੂੰ ਮਿਲਾਓ ਅਤੇ ਦੋਹਾਂ ਪਾਸਿਆਂ ਤੋਂ ਗੋਲਡਨ ਬਰਾਊਨ ਹੋਣ ਤੱਕ ਪਕਾਓ। ਮੂੰਗ ਦੀ ਦਾਲ ਐਪੀ ਤਿਆਰ ਹੈ। ਇਸ ਨੂੰ ਸਾਂਬਰ ਜਾਂ ਚਟਨੀ ਨਾਲ ਸਰਵ ਕਰੋ।