Google search engine
Homeਮਨੋਰੰਜਨਮਰਹੂਮ ਅਦਾਕਾਰਾ ਸ਼੍ਰੀ ਦੇਵੀ ਦੀ ਬਾਇਓਪਿਕ ਨੂੰ ਲੈ ਕੇ ਉਨ੍ਹਾਂ ਦੇ ਪਤੀ...

ਮਰਹੂਮ ਅਦਾਕਾਰਾ ਸ਼੍ਰੀ ਦੇਵੀ ਦੀ ਬਾਇਓਪਿਕ ਨੂੰ ਲੈ ਕੇ ਉਨ੍ਹਾਂ ਦੇ ਪਤੀ ਬੋਨੀ ਕਪੂਰ ਨੇ ਦਿੱਤਾ ਇਹ ਬਿਆਨ

ਮੁੰਬਈ : ਕਈ ਪਰਦੇ ‘ਤੇ ਬਾਇਓਪਿਕ (Biopic) ਫਿਲਮਾਂ ਦੇ ਇਸ ਦੌਰ ‘ਚ ਸਿਨੇਮਾ, ਖੇਡਾਂ ਅਤੇ ਰਾਜਨੀਤੀ ਸਮੇਤ ਹਰ ਖੇਤਰ ਨਾਲ ਜੁੜੀਆਂ ਪ੍ਰਸਿੱਧ ਅਤੇ ਮਸ਼ਹੂਰ ਹਸਤੀਆਂ ਦੀਆਂ ਕਹਾਣੀਆਂ ਨੂੰ ਫਿਲਮਾਂ ਰਾਹੀਂ ਪਰਦੇ ‘ਤੇ ਲਿਆਂਦਾ ਜਾ ਰਿਹਾ ਹੈ।ਮਰਹੂਮ ਅਦਾਕਾਰਾ ਸ਼੍ਰੀਦੇਵੀ ਨੇ ਬਾਲ ਕਲਾਕਾਰ ਦੇ ਰੂਪ ਵਿੱਚ ਸਿਨੇਮਾ ਜਗਤ ਵਿੱਚ ਐਂਟਰੀ ਕੀਤੀ ਸੀ। ਸਿਨੇਮਾ ਦੀ ਪਹਿਲੀ ਮਹਿਲਾ ਸੁਪਰਸਟਾਰ ਬਣਨ ਤੋਂ ਲੈ ਕੇ ਲਗਭਗ ਪੰਜ ਦਹਾਕਿਆਂ ਤੱਕ ਰਾਜ ਕਰਨ ਤੱਕ, ਉਨ੍ਹਾਂ ਦੇ ਜੀਵਨ ਵਿੱਚ ਕਈ ਦਿਲਚਸਪ ਪੜਾਅ ਆਏ ।

ਇਸ ਤੋਂ ਬਾਅਦ ਹਿੰਦੀ ਸਿਨੇਮਾ ਦੀ ਪਹਿਲੀ ਮਹਿਲਾ ਸੁਪਰਸਟਾਰ ਬਣਨ ਤੋਂ ਲੈ ਕੇ ਲਗਭਗ ਪੰਜ ਦਹਾਕਿਆਂ ਤੱਕ ਰਾਜ ਕਰਨ ਤੱਕ ਉਨ੍ਹਾਂ ਦੀ ਜ਼ਿੰਦਗੀ ਦੇ ਕਈ ਦਿਲਚਸਪ ਪੜਾਅ ਰਹੇ। ਅਜਿਹੇ ‘ਚ ਬਾਇਓਪਿਕ ਲਈ ਉਨ੍ਹਾਂ ਦੀ ਕਹਾਣੀ ਵੀ ਕਾਫੀ ਦਿਲਚਸਪ ਲੱਗ ਰਹੀ ਹੈ। ਇਸ ਲਈ ਕਈ ਫਿਲਮ ਨਿਰਮਾਤਾਵਾਂ ਨੇ ਉਨ੍ਹਾਂ ਦੇ ਪਤੀ ਅਤੇ ਨਿਰਮਾਤਾ ਬੋਨੀ ਕਪੂਰ ਨੂੰ ਵੀ ਇਹ ਪ੍ਰਸਤਾਵ ਦਿੱਤਾ ਹੈ।

ਹਾਲਾਂਕਿ ਬੋਨੀ ਇਸ ਲਈ ਤਿਆਰ ਨਹੀਂ ਹਨ ।ਉਨ੍ਹਾਂ ਨੇ ਕਿਹਾ ਕਿ , ‘ਮੈਂ ਕਦੇ ਵੀ ਸ਼੍ਰੀਦੇਵੀ ‘ਤੇ ਬਾਇਓਪਿਕ ਨਹੀਂ ਬਣਾਵਾਂਗਾ। ਮੈਨੂੰ ਉਨ੍ਹਾਂ ਦੀ ਜ਼ਿੰਦਗੀ ‘ਤੇ ਫਿਲਮ ਬਣਾਉਣ ਦੇ ਕਈ ਆਫਰ ਮਿਲੇ, ਪਰ ਮੈਂ ਇਸਦੇ ਲਈ ਕਦੇ ਨਹੀਂ ਮੰਨਿਆ।

ਇਹ ਮੇਰੇ ਲਈ ਬਹੁਤ ਨਿੱਜੀ ਮਾਮਲਾ ਹੈ।ਜੋ ਲੋਕ ਸ਼੍ਰੀਦੇਵੀ ਨੂੰ ਜਾਣਦੇ ਹਨ ਉਨ੍ਹਾਂ ਦੇ ਇੰਟਰਵਿਊ ਲੈ ਕੇ ਕਿਤਾਬਾਂ ਲਿਖੀਆਂ ਜਾ ਰਹੀਆਂ ਹਨ। ਮੈਂ ਅਜਿਹਾ ਵੀ ਨਹੀਂ ਕਰਨਾ ਚਾਹੁੰਦਾ।” ਬੋਨੀ ਅਤੇ ਸ਼੍ਰੀਦੇਵੀ ਦਾ ਵਿਆਹ ਸਾਲ 1996 ‘ਚ ਹੋਇਆ ਸੀ। ਹਾਲਾਂਕਿ ਉਨ੍ਹਾਂ ਦੀ ਲਵ ਸਟੋਰੀ ਬਾਰੇ ਅਜੇ ਤੱਕ ਲੋਕ ਜ਼ਿਆਦਾ ਨਹੀਂ ਜਾਣਦੇ ਹਨ।

ਇਸ ‘ਤੇ ਬੋਨੀ ਕਹਿੰਦੇ ਹਨ ਕਿ ਮੈਂ ਦੁਨੀਆ ਨੂੰ ਇਹ ਦੱਸਣ ‘ਚ ਕੋਈ ਦਿਲਚਸਪੀ ਨਹੀਂ ਰੱਖਦਾ। ਸਾਡੀ ਪ੍ਰੇਮ ਕਹਾਣੀ ਹਮੇਸ਼ਾ ਮੇਰੀ ਨਿੱਜੀ ਹੀ ਰਹੇਗੀ, ਸ਼੍ਰੀ ਵਾਂਗ ਮੇਰੇ ਦਿਲ ਦੇ ਕਰੀਬ ਕੋਈ ਨਹੀਂ ਹੈ। ਸਾਡਾ ਪਿਆਰ ਕਿਵੇਂ ਹੋਇਆ ਅਤੇ ਵਿਆਹ ਕਿਵੇਂ ਹੋਇਆ ਇਹ ਮੇਰਾ ਬਹੁਤ ਨਿੱਜੀ ਮਾਮਲਾ ਹੈ, ਜਿਸ ਨੂੰ ਮੈਂ ਦਰਸ਼ਕਾਂ ਨਾਲ ਸਾਂਝਾ ਨਹੀਂ ਨਹੀਂ ਕਰਨਾ ਚਾਹੁੰਦਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments