ਵਾਸ਼ਿੰਗਟਨ: ਅਮਰੀਕਾ (America) ਨੇ ਇਸ ਸਾਲ ਦੇਸ਼ ਵਿੱਚ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਦੇ ਕਤਲ ਦੀ ਕਥਿਤ ਸਾਜ਼ਿਸ਼ ਦੀ ਜਾਂਚ ਕਰਨ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਲਈ ਦਬਾਅ ਪਾਉਣ ਲਈ ਆਪਣੇ ਦੋ ਉੱਚ ਖੁਫ਼ੀਆ ਅਧਿਕਾਰੀਆਂ ਨੂੰ ਭਾਰਤ ਭੇਜਿਆ ਹੈ। ਇਹ ਜਾਣਕਾਰੀ ਬੀਤੇ ਦਿਨੀਂ ਨੂੰ ਇਕ ਪ੍ਰਮੁੱਖ ਅਮਰੀਕੀ ਅਖਬਾਰ ਦੀ ਖਬਰ ਤੋਂ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹਵਾਲੇ ਤੋਂ ਮਿਲੀ ਹੈ।
ਜਾਣਕਾਰੀ ਅਨੁਸਾਰ ਵੱਖਵਾਦੀ ਖਾਲਿਸਤਾਨੀ ਨੇਤਾ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਨੂੰ ਨਾਕਾਮ ਕਰਨ ਦੇ ਸਬੰਧ ਵਿੱਚ ਸੰਘੀ ਵਕੀਲਾਂ ਵੱਲੋਂ ਬੀਤੇ ਦਿਨ ਨਿਊਯਾਰਕ ਦੀ ਇੱਕ ਅਦਾਲਤ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਵਿਰੁੱਧ ਦੋਸ਼ ਦਾਇਰ ਕੀਤੇ ਜਾਣ ਦੀ ਉਮੀਦ ਹੈ। ਪੰਨੂ ਇੱਕ ਅਮਰੀਕੀ ਅਤੇ ਕੈਨੇਡੀਅਨ ਨਾਗਰਿਕ ਹੈ। ਇਹ ਖਬਰ ਅਜਿਹੇ ਦਿਨ ਆਈ ਹੈ ਜਦੋਂ ਭਾਰਤ ਨੇ ਕਿਹਾ ਕਿ ਸੀ ਉਸ ਨੇ ਅਮਰੀਕਾ ਦੀ ਧਰਤੀ ‘ਤੇ ਇਕ ਸਿੱਖ ਕੱਟੜਪੰਥੀ ਨੂੰ ਮਾਰਨ ਦੀ ਸਾਜ਼ਿਸ਼ ਨਾਲ ਜੁੜੇ ਦੋਸ਼ਾਂ ਦੀ ਜਾਂਚ ਲਈ ਇਕ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ।
ਰਿਪੋਰਟ ਮੁਤਾਬਿਕ ਅਮਰੀਕਾ ਨੂੰ ਅਮਰੀਕੀ ਧਰਤੀ ‘ਤੇ ਵੱਖਵਾਦੀ ਸਿੱਖ ਨੇਤਾ ਦੀ ਹੱਤਿਆ ਦੀ ਅਸਫਲ ਸਾਜ਼ਿਸ਼ ਦਾ ਪਤਾ ਲੱਗਾ। ਇਸ ਵਿਚ ਕਿਹਾ ਗਿਆ ਹੈ ਕਿ ਇਹ ਮੁੱਦਾ ਰਾਸ਼ਟਰਪਤੀ ਜੋਅ ਬਿਡੇਨ ਅਤੇ ਸੀ.ਆਈ.ਏ ਡਾਇਰੈਕਟਰ ਵਿਲੀਅਮ ਜੇ ਬਰਨਜ਼ ਸਮੇਤ ਚੋਟੀ ਦੀ ਲੀਡਰਸ਼ਿਪ ਦੁਆਰਾ ਉਠਾਇਆ ਗਿਆ ਹੈ ਅਤੇ ਉਨ੍ਹਾਂ ਨੇ ਭਾਰਤ ਨੂੰ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਦੀ ਮੰਗ ਕੀਤੀ ਹੈ। ਬਿਡੇਨ ਪ੍ਰਸ਼ਾਸਨ ਦੇ ਅਣਜਾਣ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਕਿਹਾ, “ਗੁਪਤਾ ਨੇ ਕਥਿਤ ਤੌਰ ‘ਤੇ ਕਈ ਹੋਰ ਵਿਅਕਤੀਆਂ ਨਾਲ ਸਾਜ਼ਿਸ਼ ਰਚੀ, ਜਿਨ੍ਹਾਂ ਵਿੱਚੋਂ ਘੱਟੋ ਘੱਟ ਇੱਕ ਭਾਰਤ ਵਿੱਚ ਇੱਕ ਨੂੰ ਅਧਿਕਾਰੀ ਮੰਨਿਆ ਜਾਂਦਾ ਹੈ”।