ਮੁਰਾਦਾਬਾਦ : ਉੱਤਰ ਪ੍ਰਦੇਸ਼ (Uttar Pardesh) ਦੇ ਮੁਰਾਦਾਬਾਦ (Muradadad) ਵਿੱਚ ਅੱਜ ਤੜਕੇ ਦਿੱਲੀ-ਲਖਨਊ ਨੈਸ਼ਨਲ ਹਾਈਵੇਅ-09 ਉੱਤੇ ਇੱਕ ਟਰੱਕ ਨਾਲ ਟੱਕਰ ਹੋਣ ਕਾਰਨ ਕਾਰ ਵਿੱਚ ਸਵਾਰ ਜੀਜਾ ਅਤੇ ਸਾਲੇ ਦੀ ਮੌਤ ਹੋ ਗਈ ਪੁਲਿਸ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ 6.30 ਵਜੇ ਦੇ ਕਰੀਬ ਇੱਕ ਟਰੱਕ ਅਤੇ ਕਾਰ ਵਿਚਕਾਰ ਹੋਈ ਜ਼ਬਰਦਸਤ ਟੱਕਰ ਕਾਰਨ ਕਾਰ ‘ਚ ਸਵਾਰ ਜੀਜਾ ਅਤੇ ਸਾਲੀ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਜਣੇ ਜ਼ਖ਼ਮੀ ਹੋ ਗਏ । ਇਹ ਹਾਦਸਾ ਦਿੱਲੀ-ਲਖਨਊ ਨੈਸ਼ਨਲ ਹਾਈਵੇਅ-09 ਦੇ ਐਕਸੀਡੈਂਟ ਜ਼ੋਨ ਵਿੱਚ ਵਾਪਰਿਆ ਹੈ। ਪੁਲਿਸ ਨੇ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ। ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ-09 ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਸਨ। ਪੁਿਲਸ ਵੱਲੋਂ ਹਾਦਸਾਗ੍ਰਸਤ ਕਾਰ ਨੂੰ ਸੜਕ ਤੋਂ ਹਟਾਏ ਜਾਣ ਤੋਂ ਬਾਅਦ ਆਵਾਜਾਈ ਮੁਸ਼ਕਿਲ ਨਾਲ ਚਲਣੀ ਸ਼ੁਰੂ ਹੋ ਗਈ। ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ, ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ।
ਸੜਕ ਹਾਦਸੇ ‘ਚ ਜੀਜਾ ਤੇ ਸਾਲੀ ਦੀ ਮੌਤ ਹੋ ਗਈ ਹੈ
ਉਨ੍ਹਾਂ ਨੇ ਦੱਸਿਆ ਕਿ ਰਾਮਪੁਰ ਜ਼ਿਲ੍ਹੇ ਦੇ ਟਾਂਡਾ ਖੇਤਰ ਦੇ ਪਿੰਡ ਮੁਕੁਤਪੁਰ ਵਾਸੀ ਰੋਹਤਾਸ ਉਰਫ਼ ਰਾਹੁਲ ਕੁਮਾਰ (32) ਆਪਣੀ ਪਤਨੀ ਮੋਨਿਕਾ (30), ਭੈਣ ਸਰਿਤਾ (28) ਅਤੇ ਸਾਲੀ ਮੀਨਾਕਸ਼ੀ (22) ਨਾਲ ਥਾਣਾ ਭੋਜਪੁਰ (ਮੁਰਾਦਾਬਾਦ) ਖੇਤਰ ਦੇ ਇੱਕ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਜਾ ਰਹੇ ਸਨ। ਜਿਵੇਂ ਹੀ ਇਹ ਨੈਸ਼ਨਲ ਹਾਈਵੇਅ-09 ‘ਤੇ ਪਹੁੰਚੇ ਤਾਂ ਸਾਹਮਣਿਓਂ ਆ ਰਹੇ ਟਰੱਕ ਨਾਲ ਟਕਰਾ ਕੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਾਰ ਦੇ ਸ਼ੀਸ਼ੇ ਕੱਟ ਕੇ ਬੜੀ ਮੁਸ਼ਕਲ ਨਾਲ ਕਾਰ ‘ਚ ਫਸੇ ਜ਼ਖਮੀ ਲੋਕਾਂ ਨੂੰ ਬਾਹਰ ਕੱਢਿਆ। ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਜ਼ਿਲਾ ਹਸਪਤਾਲ ਭੇਜਿਆ ਗਿਆ। ਜਿੱਥੇ ਡਾਕਟਰਾਂ ਨੇ ਰਾਮਪੁਰ ਜ਼ਿਲ੍ਹੇ ਦੇ ਅਜੈਪੁਰ ਥਾਣਾ ਗੰਜ ਵਾਸੀ ਰੋਹਤਾਸ ਉਰਫ਼ ਰਾਹੁਲ ਕੁਮਾਰ ਅਤੇ ਸਾਲੀ ਮੀਨਾਕਸ਼ੀ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਮ੍ਰਿਤਕ ਦੀ ਪਤਨੀ ਮੋਨਿਕਾ ਅਤੇ ਭੈਣ ਸਰਿਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।