Google search engine
Homeਮਨੋਰੰਜਨਤਮੰਨਾ ਭਾਟੀਆ ਨੇ ਆਪਣੇ ਵਿਆਹ ਨੂੰ ਲੈ ਕੇ ਦਿੱਤਾ ਇਹ ਬਿਆਨ

ਤਮੰਨਾ ਭਾਟੀਆ ਨੇ ਆਪਣੇ ਵਿਆਹ ਨੂੰ ਲੈ ਕੇ ਦਿੱਤਾ ਇਹ ਬਿਆਨ

ਮੁੰਬਈ : ਬਾਲੀਵੁੱਡ ਅਦਾਕਾਰ ਵਿਜੇ ਵਰਮਾ (Vijay Verma) ਅਤੇ ਤਮੰਨਾ ਭਾਟੀਆ (Tamannaah Bhatia) ਪਿਛਲੇ ਕੁਝ ਸਮੇਂ ਤੋਂ ਇਕੱਠੇ ਡੇਟ ਕਰ ਰਹੇ ਹਨ ਅਤੇ ਇਨ੍ਹਾਂ ਦਾ ਪੀ.ਡੀ.ਏ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦਾ ਰਹਿੰਦਾ ਹੈ। ਹਾਲ ਹੀ ‘ਚ ਖਬਰਾਂ ਆਈਆਂ ਸਨ ਕਿ ਇਹ ਜੋੜਾ ਜਲਦ ਹੀ ਵਿਆਹ ਕਰਨ ਜਾ ਰਿਹਾ ਹੈ। ਅਤੇ ਹੁਣ ਵਿਜੇ ਵਰਮਾ ਨੇ ਆਖਿਰਕਾਰ ਆਪਣੇ ਵਿਆਹ ਨੂੰ ਲ਼ੈ ਕੇ  ਚੁੱਪੀ ਤੋੜ ਦਿੱਤੀ ਹੈ।

ਜਦੋਂ ਵਿਜੇ ਵਰਮਾ ਤੋਂ ਉਨ੍ਹਾਂ ਦੇ ਵਿਆਹ ਬਾਰੇ ਪੁੱਛਿਆ ਗਿਆ ਤਾਂ ਅਦਾਕਾਰ ਨੇ ਇਸ ਦਾ ਇਹ ਜਵਾਬ ਦਿੱਤਾ, ‘ਕੋਈ ਵੀ ਕੁੜੀ ਨਹੀਂ ਚਾਹੁੰਦੀ ਕਿ ਮੈਂ ਵਿਆਹ ਕਰਾਂ, ਇਸ ਦਾ ਜਵਾਬ ਨਾ ਮੈਂ ਆਪਣੀ ਮਾਂ ਨੂੰ ਦੇ ਸਕਦਾ ਹਾਂ ਅਤੇ ਨਾ ਹੀ ਕਿਸੇ ਹੋਰ ਨੂੰ।

ਵਿਆਹ ਸੰਬੰਧੀ ਕੀ ਸੀ ਤਮੰਨਾ ਭਾਟੀਆ ਦਾ ਜਵਾਬ ?

ਇੱਕ ਇੰਟਰਵਿਊ ‘ਚ ਆਪਣੇ ਵਿਆਹ ਬਾਰੇ ਗੱਲ ਕਰਦੇ ਹੋਏ ਅਭਿਨੇਤਰੀ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਵਿਆਹ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਵਿਆਹ ਕਰ ਲੈਣਾ ਚਾਹੀਦਾ ਹੈ। ਵਿਆਹ ਇੱਕ ਵੱਡੀ ਜ਼ਿੰਮੇਵਾਰੀ ਹੈ। ਇਹ ਕੋਈ ਪਾਰਟੀ ਨਹੀਂ ਹੈ। ਇਸ ਵਿੱਚ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸ ਲਈ, ਜਦੋਂ ਤੁਸੀਂ ਇਸ ਕਿਸਮ ਦੀ ਜ਼ਿੰਮੇਵਾਰੀ ਲਈ ਤਿਆਰ ਹੋ ਤਾਂ ਤੁਸੀਂ ਇਹ ਕਰੋ।

ਤਮੰਨਾ ਭਾਟੀਆ ਨੇ ਵਿਜੇ ਵਰਮਾ ਦੀ ਬਦਲ ਦਿੱਤੀ ਸੋਚ

ਇਸ ਤੋਂ ਪਹਿਲਾਂ ਵਿਜੇ ਵਰਮਾ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਕਿਵੇਂ ਉਹ ਕਦੇ ਵੀ ਇੰਡਸਟਰੀ ਤੋਂ ਕਿਸੇ ਨਾਲ ਰਿਲੇਸ਼ਨਸ਼ਿਪ ਵਿੱਚ ਨਹੀਂ ਰਹਿਣਾ ਚਾਹੁੰਦੇ ਸਨ, ਪਰ ਤਮੰਨਾ ਭਾਟੀਆ ਨੇ ਉਨ੍ਹਾਂ ਨੂੰ ਬਦਲ ਦਿੱਤਾ। ਉਨ੍ਹਾਂ ਨੇ ਕਿਹਾ ਸੀ, ‘ਜਦੋਂ ਮੈਂ ਸ਼ੁਰੂਆਤ ਕੀਤੀ ਸੀ, ਤਾਂ ਮੈਂ ਸੋਚਿਆ ਸੀ ਕਿ ਮੈਂ ਕਦੇ ਵੀ ਕਿਸੇ ਅਭਿਨੇਤਰੀ ਜਾਂ ਇੰਡਸਟਰੀ ਵਿੱਚ ਕਿਸੇ ਨਾਲ ਰਿਲੇਸ਼ਨਸ਼ਿਪ ਵਿੱਚ ਨਹੀਂ ਰਹਾਂਗਾ, ਕਿਉਂਕਿ ਮੈਂ ਸ਼ਾਇਦ ਇੰਡਸਟਰੀ ਤੋਂ ਬਹੁਤ ਨਾਰਾਜ਼ ਸੀ। ਪਰ ਜਦੋਂ ਅਸੀਂ ਇੱਕ-ਦੂਜੇ ਨਾਲ ਸਮਾਂ ਬਿਤਾਇਆ, ਤਾਂ ਮੈਨੂੰ ਅਜਿਹਾ ਵਿਅਕਤੀ ਮਿਲਣਾ ਬਹੁਤ ਕੀਮਤੀ ਲੱਗਿਆ ਜੋ ਇਸ ਇੰਡਸਟਰੀ ਨੂੰ ਨੇੜਿਓਂ ਜਾਣਦਾ ਹੈ। ਉਸਦੇ ਅਨੁਭਵ, ਚੰਗੇ ਕੰਮਾਂ ਅਤੇ ਚੰਗੀ ਸਮਝ ਨੇ ਸੱਚਮੁੱਚ ਮੇਰੀ ਸੋਚ ਬਦਲ ਦਿੱਤੀ।

ਵਿਜੇ ਵਰਮਾ ਦੇ ਆਉਣ ਵਾਲੇ ਪ੍ਰੋਜੈਕਟ

ਵਿਜੇ ਵਰਮਾ ਨੂੰ ਆਖਰੀ ਵਾਰ ਫਿਲਮ ‘ਜਾਨੇ ਜਾਨ’ ਵਿੱਚ ਦੇਖਿਆ ਗਿਆ ਸੀ, ਜਿਸ ਵਿੱਚ ਕਰੀਨਾ ਕਪੂਰ ਖਾਨ ਦੀ ਓ.ਟੀ.ਟੀ ਡੈਬਿਊ ਸੀ ਇਸ ਫਿਲਮ ‘ਚ ਜੈ ਦੀਪ ਅਹਲਾਵਤ ਨੇ ਵੀ ਅਭਿਨੈ ਕੀਤਾ ਸੀ। ਉਹ ਅਗਲੀ ਵਾਰ ਹੋਮੀ ਅਦਜਾਨੀਆ ਦੀ ‘ਮਰਡਰ ਮੁਬਾਰਕ’ ਵਿੱਚ ਨਜ਼ਰ ਆਉਣਗੇ, ਜਿੱਥੇ ਉਹ ਪੰਕਜ ਤ੍ਰਿਪਾਠੀ ਨਾਲ ਸਕ੍ਰੀਨ ਸ਼ੇਅਰ ਕਰਨਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments