ਫ਼ਿਰੋਜ਼ਪੁਰ : ਗੁਪਤ ਸੂਚਨਾ ਦੇ ਆਧਾਰ ‘ਤੇ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ (Central Jail Firozpur) ‘ਚ ਸਹਾਇਕ ਸੁਪਰਡੈਂਟ ਸੁਖਜਿੰਦਰ ਸਿੰਘ ਦੀ ਅਗਵਾਈ ‘ਚ ਜੇਲ੍ਹ ਸਟਾਫ਼ ਵੱਲੋਂ ਜਾਦੀਦ ਚੱਕੀਆਂ ਦੀ ਤਲਾਸ਼ੀ ਲਈ ਗਈ ਅਤੇ ਇਸ ਤਲਾਸ਼ੀ ਮੁਹਿੰਮ ਦੌਰਾਨ 4 ਮੋਬਾਈਲ ਫ਼ੋਨ ਬਰਾਮਦ ਹੋਏ, ਜਿਸ ਸਬੰਧੀ ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਿਸ਼ ਵੱਲੋ ਜੇਲ ਪ੍ਰਸ਼ਾਸਨ ਵਲੋਂ ਦਿੱਤੀ ਗਈ ਲਿਖਤੀ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਹਵਾਲਾਤੀ ਅਰੁਣ ਕੁਮਾਰ, ਵਿਸ਼ਾਲ, ਜਸਪਾਲ ਸਿੰਘ ਅਤੇ ਲੋਕੇਸ਼ ਗੋਦਾਰਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਏ.ਐਸ.ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਖੇਡ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਦੋਂ ਜੇਲ੍ਹ ਅੰਦਰ ਤਲਾਸ਼ੀ ਅਭਿਆਨ ਚਲਾਇਆ ਗਿਆ ਤਾਂ ਅਰੁਣ ਕੁਮਾਰ ਤੋਂ ਸਿਮ ਕਾਰਡ ਵਾਲੀ ਇੱਕ ਓਪੋ ਟੱਚ ਸਕਰੀਨ, ਹਵਾਲਾਤੀ ਵਿਸ਼ਾਲ ਤੋਂ ਸਿਮ ਕਾਰਡ ਵਾਲੀ ਰੈੱਡ.ਮੀ ਟੱਚ ਸਕਰੀਨ ਹਵਾਲਾਤੀ ਜਸਪਾਲ ਕੋਲੋਂ ਇੱਕ ਸਿਮ ਕਾਰਡ ਬਰਾਮਦ ਕੀਤਾ ਗਿਆ ਹੈ।ਰੀਅਲ.ਮੀ ਤੇ ਓਪੋ ਟੱਚ ਸਕਰੀਨ ਵਾਲਾ ਮੋਬਾਈਲ ਫੋਨ ਅਤੇ ਏਅਰਟੈੱਲ ਦਾ ਸਿਮ ਕਾਰਡ ਲਾਵਾਰਸ ਹਾਲਤ ਵਿੱਚ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕੇਸ਼ ਗੋਦਾਰਾ ਵੀ ਇਨ੍ਹਾਂ ਚੱਕੀਆਂ ਵਿੱਚ ਗਿਿਣਆ ਜਾਂਦਾ ਹੈ, ਇਸ ਲਈ ਇਸ ਮਾਮਲੇ ਵਿੱਚ ਲੋਕੇਸ਼ ਦਾ ਵੀ ਨਾਮ ਲਿਆ ਗਿਆ ਹੈ।