ਜੈਤੋ : ਕੇਂਦਰੀ ਵਸਤੂ ਅਤੇ ਸੇਵਾ ਕਰ (CGST) ਦਿੱਲੀ ਪੂਰਬੀ ਕਮਿਸ਼ਨਰੇਟ ਨੇ ‘ਆਪਰੇਸ਼ਨ ਕਲੀਨ ਸਵੀਪ’ ਤਹਿਤ 199 ਕਰੋੜ ਰੁਪਏ ਤੋਂ ਵੱਧ ਦੀ ਜਾਅਲੀ ਆਈ.ਟੀ.ਸੀ. ਦਾ ਲਾਭ ਉਠਾਉਣ ਵਾਲੇ 48 ਫਰਜ਼ੀ ਫਰਮਾਂ ਦੇ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਜੋ ਕਰੋੜਾਂ ਰੁਪਏ ਦਾ ਮੁਨਾਫਾ ਲੈ ਰਹੀਆਂ ਹਨ।
ਸੀ.ਜੀ.ਐਸ.ਟੀ ਦਿੱਲੀ ਈਸਟ ਨੇ ਇਕੱਤਰ ਕੀਤੀ ਜਾਣਕਾਰੀ ਦੇ ਆਧਾਰ ‘ਤੇ, ਫਰਜ਼ੀ ਬਿਲਰਾਂ ਦੇ ਖ਼ਿਲਾਫ਼ ਇੱਕ ਤਾਲਮੇਲ ‘ਆਪ੍ਰੇਸ਼ਨ ਕਲੀਨ ਸਵੀਪ’ ਸ਼ੁਰੂ ਕੀਤਾ। ਅਪਰੇਸ਼ਨ ਦੀ ਪਹਿਲੀ ਲਹਿਰ ਵਿੱਚ ਕੁੱਲ 48 ਫਰਜ਼ੀ ਫਰਮਾਂ ਦੀ ਪਛਾਣ ਕੀਤੀ ਗਈ ਹੈ ਜੋ ਫਰਜ਼ੀ ਚਲਾਨ ਦਾ ਕਾਰੋਬਾਰ ਕਰ ਰਹੀਆਂ ਸਨ।
ਇਸ ਮਾਮਲੇ ‘ਚ 3 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਚੀਫ ਮੈਟਰੋਪਾਲੀਟਨ ਮੈਜਿਸਟ੍ਰੇਟ ਦੀ ਅਦਾਲਤ ਪਟਿਆਲਾ ਹਾਊਸ ਨੇ 2 ਹਫਤਿਆਂ ਲਈ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਸਿੰਡੀਕੇਟ ਦੇ ਹੋਰ ਮੈਂਬਰਾਂ ਅਤੇ ਆਗੂਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਫੜੇ ਗਏ ਵਿਅਕਤੀਆਂ ਵਿੱਚੋਂ ਇੱਕ ਮੈਸਰਜ਼ ਐਮ.ਕੇ. ਦਾ ਮਾਲਕ ਹੈ। ਵਪਾਰੀਆਂ ਨੇ 5 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਨਾਲ ਆਈ.ਟੀ.ਸੀ. ਦਾ ਫਾਇਦਾ ਉਠਾਇਆ ਸੀ, ਜਿਸ ਦਾ ਵੱਡਾ ਹਿੱਸਾ ਹੋਰ ਸਹਿਯੋਗੀਆਂ ਨੂੰ ਦਿੱਤਾ ਗਿਆ ਸੀ। ਗ੍ਰਿਫ਼ਤਾਰ ਕੀਤੇ ਗਏ ਹੋਰ 2 ਵਿਅਕਤੀ ਸਿੰਡੀਕੇਟ ਦੀ ਮਦਦ ਕਰ ਰਹੇ ਸਨ ਅਤੇ ਸਿੰਡੀਕੇਟ ਦੇ ਕੰਮਕਾਜ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸਨ।