ਉਨਾਓ : ਉੱਤਰ ਪ੍ਰਦੇਸ਼ (Uttar Pradesh) ਦੇ ਉਨਾਓ (Unnao) ਜ਼ਿਲ੍ਹੇ ਦੇ ਬਰਾਸਗਵਾਰ ਥਾਣਾ ਖੇਤਰ ਵਿੱਚ ਪੱਖੇ ਤੋਂ ਕਰੰਟ ਲੱਗਣ ਕਾਰਨ ਇੱਕੋ ਪਰਿਵਾਰ ਦੇ ਚਾਰ ਬੱਚਿਆਂ ਦੀ ਮੌਤ ਹੋ ਗਈ। ਬੱਚਿਆਂ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਿੰਡ ਵਿੱਚ ਸੰਨਾਟਾ ਛਾ ਗਿਆ ਹੈ।
ਸੀਓ ਸਿਟੀ ਆਸ਼ੂਤੋਸ਼ ਕੁਮਾਰ ਨੇ ਮੀਡੀਆ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਇਹ ਘਟਨਾ ਬਰਾਸਗਵਾਰ ਥਾਣਾ ਖੇਤਰ ਦੇ ਪਿੰਡ ਲਾਲਮਨ ਖੇੜਾ ‘ਚ ਵਾਪਰੀ। ਜਿੱਥੇ ਵਸਨੀਕ ਵਰਿੰਦਰ ਕੁਮਾਰ ਪੁੱਤਰ ਦਵਾਰਿਕਾ ਪ੍ਰਸਾਦ ਦੇ ਘਰ ਦੇ ਬਾਹਰ ਵਰਾਂਡੇ ਵਿੱਚ ਪੱਖਾ ਰੱਖਿਆ ਹੋਇਆ ਸੀ। ਸ਼ਾਮ ਨੂੰ ਵਰਾਂਡੇ ਵਿਚ ਖੇਡਦੇ ਸਮੇਂ ਉਸ ਦੇ ਇਕ ਬੱਚੇ ਨੇ ਪੱਖੇ ਨੂੰ ਛੂਹ ਲਿਆ ਅਤੇ ਪੱਖੇ ਨਾਲ ਕਰੰਟ ਲੱਗ ਗਿਆ। ਇਸ ਤੋਂ ਬਾਅਦ ਮੌਕੇ ‘ਤੇ ਮੌਜੂਦ ਤਿੰਨ ਹੋਰ ਬੱਚੇ ਜੋ ਉਸ ਨੂੰ ਬਚਾਉਣ ਲਈ ਭੱਜੇ ਉਹ ਵੀ ਪੱਖੇ ਦੇ ਨੇੜੇ ਪਹੁੰਚ ਗਏ ਅਤੇ ਉਨ੍ਹਾਂ ਦੀ ਵੀ ਬਿਜਲੀ ਦਾ ਕਰੰਟ ਲੱਗਣ ਨਾਲ ਦਰਦਨਾਕ ਮੌਤ ਹੋ ਗਈ। ਮ੍ਰਿਤਕ ਬੱਚਿਆਂ ਵਿੱਚ ਮਯੰਕ (09), ਹਿਮਾਂਸ਼ੀ (08), ਹਿਮਾਂਕ (06) ਅਤੇ ਮਾਨਸੀ (05) ਸ਼ਾਮਲ ਹਨ। ਸਾਰੇ ਅਸਲੀ ਭੈਣ-ਭਰਾ ਹਨ। ਉਨ੍ਹਾਂ ਦੱਸਿਆ ਕਿ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਘਟਨਾ ਸਮੇਂ ਪਰਿਵਾਰਕ ਮੈਂਬਰ ਝੋਨੇ ਦੀ ਫ਼ਸਲ ਦੀ ਕਟਾਈ ਲਈ ਗਏ ਹੋਏ ਸਨ।
ਦੱਸ ਦਈਏ ਕਿ ਘਟਨਾ ਦੇ ਸਮੇਂ ਪਰਿਵਾਰਕ ਮੈਂਬਰ ਝੋਨੇ ਦੀ ਫਸਲ ਦੀ ਕਟਾਈ ਕਰਨ ਗਏ ਹੋਏ ਸਨ। ਗੁਆਂਢ ਦਾ ਇੱਕ ਨੌਜਵਾਨ ਉਥੋਂ ਲੰਘ ਰਿਹਾ ਸੀ ਅਤੇ ਉਸ ਨੇ ਬੱਚਿਆਂ ਨੂੰ ਡਿੱਗਦੇ ਦੇਖਿਆ ਤਾਂ ਉਸ ਨੇ ਰੌਲਾ ਪਾਇਆ ਅਤੇ ਖੇਤ ਵਿੱਚ ਜਾ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਉਥੇ ਪੁੱਜੇ ਤਾਂ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਮਹਿਲਾ ਬੇਹੋਸ਼ ਹੋ ਗਈ।