Health News : ਭਾਰਤ ਵਿੱਚ ਹਰ ਦੂਜਾ ਵਿਅਕਤੀ ਚਾਹ (Tea) ਦਾ ਦੀਵਾਨਾ ਹੈ। ਸਵੇਰੇ ਉੱਠਣ ਤੋਂ ਲੈ ਕੇ ਦੇਰ ਰਾਤ ਜਾਗਣ ਤੱਕ ਲੋਕ ਚਾਹ ਦਾ ਸਹਾਰਾ ਲੈਂਦੇ ਹਨ। ਕਈ ਵਾਰ ਚਾਹ ਸਿਰਦਰਦ ਤੋਂ ਰਾਹਤ ਦਿਵਾਉਣ ਵਿਚ ਤੇ ਕਦੀ ਕਿਸੇ ਟੈਨਸ਼ਨ ਨੂੰ ਦੂਰ ਕਰਨ ‘ਚ ਵੀ ਮਦਦਗਾਰ ਸਾਬਤ ਹੁੰਦੀ ਹੈ ਅਤੇ ਬਰਸਾਤ ਦੇ ਮੌਸਮ ਵਿੱਚ ਲੋਕ ਚਾਹ ਪਕੌੜੇ ਬੜੇ ਚਾਅ ਨਾਲ ਖਾਂਦੇ ਹਨ। ਇਸ ਦੇ ਨਾਲ ਹੀ ਠੰਡ ਦੇ ਮੌਸਮ ‘ਚ ਚਾਹ ਦਾ ਸੇਵਨ ਕਾਫੀ ਵਧ ਜਾਂਦਾ ਹੈ। ਠੰਡ ਤੋਂ ਬਚਣ ਲਈ ਲੋਕ ਹਰ ਦੂਜੇ ਘੰਟੇ ਬਾਅਦ ਅਦਰਕ ਦੀ ਚਾਹ ਦਾ ਸੇਵਨ ਕਰਦੇ ਹਨ।
ਪਰ ਕੁਝ ਲੋਕ ਚਾਹ ਦਾ ਸੇਵਨ ਗਲਤ ਤਰੀਕੇ ਨਾਲ ਕਰਦੇ ਹਨ। ਕਈ ਵਾਰ ਅਸੀਂ ਬਹੁਤ ਜ਼ਿਆਦਾ ਚਾਹ ਪੀ ਲੈਂਦੈ ਹਾਂ, ਅਤੇ ਕਈ ਵਾਰ ਅਸੀਂ ਖਾਲੀ ਪੇਟ ਚਾਹ ਪੀਂਦੇ ਹਾਂ। ਜਾਂ ਫਿਰ ਅਸੀਂ ਖਾਣਾ ਖਾਣ ਤੋਂ ਬਾਅਦ ਰਾਤ ਨੂੰ ਚਾਹ ਪੀਂਦੇ ਹਾਂ। ਤੁਹਾਨੂੰ ਦੱਸ ਦਈਏ ਕਿ ਚਾਹ ਜਿਸ ਤਰ੍ਹਾਂ ਕਈ ਛੋਟੀਆਂ-ਮੋਟੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੀ ਹੈ, ਉਸੇ ਤਰ੍ਹਾਂ ਜੇਕਰ ਇਸ ਦਾ ਸੇਵਨ ਗਲਤ ਤਰੀਕੇ ਨਾਲ ਕੀਤਾ ਜਾਵੇ ਤਾਂ ਇਹ ਸਿਹਤ ਲਈ ਹਾਨੀਕਾਰਕ ਵੀ ਸਾਬਤ ਹੋ ਸਕਦੀ ਹੈ। ਜੇਕਰ ਤੁਸੀਂ ਵੀ ਖਾਲੀ ਪੇਟ ਚਾਹ ਪੀਂਦੇ ਹੋ ਤਾਂ ਇਸ ਨੂੰ ਪੀਣ ਤੋਂ ਪਹਿਲਾਂ ਕੁਝ ਗੱਲਾਂ ਦਾ ਖਾਸ ਧਿਆਨ ਰੱਖੋ।
ਕੁਝ ਲੋਕ ਇਸ ਗੱਲ ਨੂੰ ਲੈ ਕੇ ਭੰਬਲਭੂਸੇ ਵਿਚ ਪਏ ਰਹਿੰਦੇ ਹਨ ਕਿ ਕੀ ਹਾਈ ਬੀਪੀ ਅਤੇ ਹਾਰਟ ਅਟੈਕ ਦੇ ਮਰੀਜ਼ ਖਾਲੀ ਪੇਟ ਚਾਹ ਪੀ ਸਕਦੇ ਹਨ? ਕੀ ਇਹ ਹਾਈ ਬੀਪੀ ਵਾਲੇ ਮਰੀਜ਼ ਲਈ ਹਾਨੀਕਾਰਕ ਹੈ? ਦਰਅਸਲ, ਅੱਜ ਦੇ ਸਮੇਂ ਵਿੱਚ ਹਰ ਦੂਜਾ ਵਿਅਕਤੀ ਹਾਈ ਬੀਪੀ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਹੈ। ਇਸ ਦਾ ਕਾਰਨ ਗਲਤ ਜੀਵਨ ਸ਼ੈਲੀ ਹੈ। ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਉਹ ਵੀ ਜੋ ਹਾਈ ਬੀਪੀ ਅਤੇ ਦਿਲ ਦੇ ਮਰੀਜ਼ ਹਨ।ਹੁਣ ਸਵਾਲ ਇਹ ਹੈ ਕਿ ਖਾਲੀ ਪੇਟ ਚਾਹ ਪੀਣਾ ਹਾਈ ਬੀਪੀ ਦੇ ਮਰੀਜ਼ਾਂ ਲਈ ਖ਼ਤਰੇ ਦੀ ਘੰਟੀ ਹੈ।ਆਓ ਜਾਣਦੇ ਹਾਂ ਇਸ ਬਾਰੇ।
ਹਾਈ ਬੀਪੀ ਦੇ ਮਰੀਜ਼ਾਂ ਨੂੰ ਖਾਲੀ ਪੇਟ ਚਾਹ ਪੀਣੀ ਚਾਹੀਦੀ ਹੈ ਜਾਂ ਨਹੀਂ?
ਜੇਕਰ ਤੁਸੀਂ ਹਾਈ ਬੀਪੀ ਦੇ ਮਰੀਜ਼ ਹੋ ਤਾਂ ਤੁਸੀਂ ਦੁੱਧ ਨਾਲ ਬਣੀ ਚਾਹ ਨਾ ਪੀਓ। ਕਿਉਂਕਿ ਜੇਕਰ ਤੁਸੀਂ ਦੁੱਧ ਨਾਲ ਬਣੀ ਚਾਹ ਪੀਂਦੇ ਹੋ ਤਾਂ ਇਹ ਤੁਹਾਡੇ ਬੀਪੀ ਨੂੰ ਘੱਟ ਕਰਨ ਦੀ ਬਜਾਏ ਵਧਾ ਸਕਦੀ ਹੈ। ਨਾਲ ਹੀ, ਦੁੱਧ ਵਾਲੀ ਚਾਹ ਪੀਣ ਦੇ ਨਾਲ ਗੈਸ ਅਤੇ ਖੂਨ ਦੀਆਂ ਨਾੜੀਆਂ ਦੇ ਸੁੰਗੜਨ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਖਾਲੀ ਪੇਟ ਦੁੱਧ ਵਾਲੀ ਚਾਹ ਪੀਣ ਤੋਂ ਬਚੋ।
ਜਾਣੋ ਕਿਹੜੀ ਚਾਹ ਪੀਣੀ ਚਾਹੀਦੀ ਹੈ ?
ਜੇਕਰ ਤੁਸੀਂ ਸਵੇਰੇ ਸਭ ਤੋਂ ਪਹਿਲਾਂ ਚਾਹ ਪੀਣ ਦੇ ਸ਼ੌਕੀਨ ਹੋ, ਤਾਂ ਹਾਈ ਬੀਪੀ ਦੇ ਮਰੀਜ਼ਾਂ ਲਈ ਗ੍ਰੀਨ ਟੀ ਇੱਕ ਵਧੀਆ ਵਿਕਲਪ ਹੈ। ਇਸ ਨਾਲ ਤੁਹਾਡੀ ਹਾਈ ਬੀਪੀ ਦੀ ਸਮੱਸਿਆ ਘੱਟ ਹੋ ਜਾਵੇਗੀ। ਗ੍ਰੀਨ ਟੀ ਐਂਟੀਆਕਸੀਡੈਂਟਸ ਅਤੇ ਕੈਵਿਨ ਨਾਲ ਭਰਪੂਰ ਹੁੰਦੀ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ਵੀ ਬਿਹਤਰ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਕਾਲੀ ਚਾਹ ਦਾ ਸੇਵਨ ਵੀ ਕਰ ਸਕਦੇ ਹੋ।