ਮੁੰਬਈ : ਸਲਮਾਨ ਖਾਨ (Salman Khan) ਦੀਆਂ ਫਿਲਮਾਂ ਤਿਉਹਾਰਾਂ ‘ਤੇ ਪ੍ਰਸ਼ੰਸਕਾਂ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹਨ। ਸਲਮਾਨ ਖਾਨ ਇੱਕ ਵਾਰ ਫਿਰ ਦੀਵਾਲੀ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਤੋਹਫ਼ਾ ਦੇਣ ਜਾ ਰਹੇ ਹਨ। ਉਨ੍ਹਾਂ ਦੀ ਫਿਲਮ ‘ਟਾਈਗਰ 3’ ਅੱਜ ਦੀਵਾਲੀ ਦੇ ਮੌਕੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਦੀਵਾਲੀ ਦੇ ਮੌਕੇ ‘ਤੇ ਉਨ੍ਹਾਂ ਦੀਆਂ 6 ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਜਾਣਦੇ ਹਾਂ ਇਨ੍ਹਾਂ ਫਿਲਮਾਂ ਦੇ ਨਾਂ ‘ਤੇ ਇਨ੍ਹਾਂ ਤੋਂ ਹੋਣ ਵਾਲੀ ਕਲੈਕਸ਼ਨ ਕਿੰਨੀ ਸੀ।
‘ਟਾਈਗਰ 3’ ਦੀਵਾਲੀ ‘ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਲਮਾਨ ਖਾਨ ਅਕਸਰ ਤਿਉਹਾਰਾਂ ਦੇ ਮੌਕੇ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਤੋਹਫ਼ਾ ਜ਼ਰੂਰ ਦਿੰਦੇ ਹਨ। ਹੁਣ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਸਲਮਾਨ ਦੀ ਅਗਲੀ ਫਿਲਮ ‘ਤੇ ਟਿਕੀਆਂ ਹੋਈਆਂ ਹਨ, ਜਿਸ ‘ਚ ਉਹ ਕੈਟਰੀਨਾ ਕੈਫ ਨਾਲ ਹਲਚਲ ਮਚਾਉਣ ਵਾਲੇ ਹਨ। ਅੱਜ ਅਸੀਂ ਉਨ੍ਹਾਂ ਦੀਆਂ ਕੁਝ ਫਿਲਮਾਂ ਬਾਰੇ ਦੱਸ ਰਹੇ ਹਾਂ ਜੋ ਦੀਵਾਲੀ ਦੇ ਮੌਕੇ ‘ਤੇ ਰਿਲੀਜ਼ ਹੋਈਆਂ ਸਨ।
ਸਲਮਾਨ ਖਾਨ ਦੀ ਸਾਲ 2015 ‘ਚ ਆਈ ਮਲਟੀਸਟਾਰਰ ਫਿਲਮ ‘ਪ੍ਰੇਮ ਰਤਨ ਧਨ ਪਾਓ’ ਵੀ ਦੀਵਾਲੀ ਦੇ ਮੌਕੇ ‘ਤੇ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਸੂਰਜ ਬੜਜਾਤਿਆ ਵੱਲੋਂ ਡਾਇਰੈਕਟ ਕੀਤੀ ਇਸ ਫਿਲਮ ਨੇ ਬਾਕਸ ਆਫਿਸ ‘ਤੇ ਹਲਚਲ ਮਚਾ ਦਿੱਤੀ ਸੀ। ਫਿਲਮ ਨੇ ਭਾਰਤ ਵਿੱਚ ਕੁੱਲ 210 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਸਾਲ 2009 ‘ਚ ਵੀ ਸਲਮਾਨ ਖਾਨ ਦੀ ਫਿਲਮ ‘ਮੈਂ ਔਰ ਮਿਸੇਜ਼ ਖੰਨਾ’ ਰਿਲੀਜ਼ ਹੋਈ ਸੀ। ਹਾਲਾਂਕਿ ਇਹ ਫਿਲਮ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ। ਇਹ ਫਿਲਮ ਬਾਕਸ ਆਫਿਸ ‘ਤੇ ਫਲਾਪ ਸਾਬਤ ਹੋਈ। ਫਿਲਮ ‘ਚ ਕਰੀਨਾ ਕਪੂਰ ਅਤੇ ਸੋਹੇਲ ਖਾਨ ਨਜ਼ਰ ਆਏ ਸਨ। 38 ਕਰੋੜ ਰੁਪਏ ‘ਚ ਬਣੀ ਇਸ ਫਿਲਮ ਨੇ ਬਾਕਸ ਆਫਿਸ ‘ਤੇ ਸਿਰਫ 14 ਕਰੋੜ ਰੁਪਏ ਦੀ ਹੀ ਕਮਾਈ ਕੀਤੀ ਅਤੇ ਇਹ ਫਲੋਪ ਸਾਬਿਤ ਹੋਈ। ਇਹ ਫਿਲਮ ਆਪਣੇ ਬਜਟ ਨੂੰ ਵੀ ਪੂਰਾ ਨਹੀਂ ਕਰ ਸਕੀ।
ਸਲਮਾਨ ਖਾਨ ਦੀ ਅਕਸ਼ੇ ਕੁਮਾਰ ਅਤੇ ਪ੍ਰਿਟੀ ਜ਼ਿੰਟਾ ਸਟਾਰਰ ਫਿਲਮ ‘ਜਾਨੇਮਨ’ 2006 ‘ਚ ਦੀਵਾਲੀ ਦੇ ਮੌਕੇ ‘ਤੇ ਰਿਲੀਜ਼ ਹੋਈ ਸੀ। ਇਸ ਫਿਲਮ ‘ਚ ਸਲਮਾਨ ਖਾਨ, ਪ੍ਰਿਟੀ ਜ਼ਿੰਟਾ ਅਤੇ ਅਕਸ਼ੇ ਕੁਮਾਰ ਦੀ ਕੈਮਿਸਟਰੀ ਲੋਕਾਂ ਨੂੰ ਪਸੰਦ ਨਹੀਂ ਆਈ ਅਤੇ ਇਹ ਫਿਲਮ ਫਲੋਪ ਸਾਬਿਤ ਹੋਈ।
ਸਲਮਾਨ ਖਾਨ ਦੀ ਸਾਲ 1999 ਵਿੱਚ ਇੱਕ ਮਲਟੀਸਟਾਰਰ ਫਿਲਮ ‘ ਹਮ ਸਾਥ-ਸਾਥ ਹੈ ‘ਰਿਲੀਜ਼ ਹੋਈ ਸੀ। ਇਸ ਫਿਲਮ ‘ਚ ਸਲਮਾਨ ਖਾਨ, ਸੈਫ ਅਲੀ ਖਾਨ, ਨੀਲਮ, ਤੱਬੂ, ਸੋਨਾਲੀ ਬੇਂਦਰੇ ਵਰਗੇ ਕਈ ਕਲਾਕਾਰ ਨਜ਼ਰ ਆਏ ਸਨ। ਦੀਵਾਲੀ ਦੇ ਮੌਕੇ ‘ਤੇ ਰਿਲੀਜ਼ ਹੋਈ ਇਹ ਫਿਲਮ ਬਾਕਸ ਆਫਿਸ ‘ਤੇ ਬਲਾਕਬਸਟਰ ਸਾਬਤ ਹੋਈ। ਸਲਮਾਨ ਦੇ ਪ੍ਰਸ਼ੰਸਕਾਂ ਨੇ ਫਿਲਮ ਨੂੰ ਕਾਫੀ ਪਿਆਰ ਦਿੱਤਾ ਸੀ।
ਸਾਲ 1994 ‘ਚ ਵੀ ਸਲਮਾਨ ਖਾਨ ਦੀ ਆਮਿਰ ਖਾਨ ਨਾਲ ਫਿਲਮ ‘ਅੰਦਾਜ਼ ਅਪਨਾ ਅਪਨਾ’ ਰਿਲੀਜ਼ ਹੋਈ ਸੀ। ਹਾਲਾਂਕਿ ਦੀਵਾਲੀ ਦੇ ਮੌਕੇ ‘ਤੇ ਰਿਲੀਜ਼ ਹੋਈ ਇਹ ਫਿਲਮ ਬਾਕਸ ਆਫਿਸ ‘ਤੇ ਬਹੁਤੀ ਸਫਲਤਾ ਹਾਸਲ ਨਹੀਂ ਕਰ ਸਕੀ। ਪਰ ਇਹ ਫ਼ਿਲਮ ਉਸ ਸਾਲ ਦੀ ਔਸਤ ਫ਼ਿਲਮ ਸਾਬਤ ਹੋਈ ਸੀ।