ਚੰਡੀਗੜ੍ਹ: ਮਾਤਾ ਵੈਸ਼ਨੋ ਦੇਵੀ (Mata Vaishno Devi) ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ ਹੈ। ਦਰਅਸਲ, ਡਿਵੀਜ਼ਨ ਫ਼ਿਰੋਜ਼ਪੁਰ (Ferozepur division) ਅਧੀਨ ਜੰਮੂ-ਕਸ਼ਮੀਰ (Jammu and Kashmir) ਸੂਬੇ ਦਾ ਪਹਿਲਾ ਰੇਲ ਕੋਚ ਰੈਸਟੋਰੈਂਟ ਵੀਰਵਾਰ ਤੋਂ ਸ਼ੁਰੂ ਹੋ ਗਿਆ ਹੈ।
ਡਿਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਨੇ ਦੱਸਿਆ ਕਿ ਫੂਡ ਆਨ ਵ੍ਹੀਲਜ਼ ਸੰਕਲਪ ਦੇ ਤਹਿਤ ਅੱਜ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਟੇਸ਼ਨ ‘ਤੇ ਰੈਸਟੋਰੈਂਟ ਆਨ ਵ੍ਹੀਲਸ ਸੇਵਾ ਸ਼ੁਰੂ ਕੀਤੀ ਗਈ ਹੈ। ਇੱਕ ਪੁਰਾਣੇ ਕੋਚ ਨੂੰ ਅਤਿ-ਆਧੁਨਿਕ ਰੈਸਟੋਰੈਂਟ ਵਿੱਚ ਤਬਦੀਲ ਕਰਕੇ ਵਧੀਆ ਦਿੱਖ ਦਿੱਤੀ ਗਈ ਹੈ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦਾ ਧਿਆਨ ਆਪਣੇ ਵੱਲ ਖਿੱਚੇਗਾ।
ਇਹ ਰੈਸਟੋਰੈਂਟ ਚੰਗੀ ਤਰ੍ਹਾਂ ਸਜਾਇਆ ਗਿਆ ਹੈ ਅਤੇ ਯਾਤਰੀ ਸਟੇਸ਼ਨ ‘ਤੇ ਹੀ ਸੁਆਦੀ ਪਕਵਾਨਾਂ ਦਾ ਆਨੰਦ ਲੈਣਗੇ। ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਰੈਸਟੋਰੈਂਟ 24 ਘੰਟੇ ਖੁੱਲ੍ਹਾ ਰਹੇਗਾ। ਪਹਿਲੇ ਪੜਾਅ ਵਿੱਚ ਇਸ ਨੂੰ 5 ਸਾਲਾਂ ਲਈ ਸ਼ੁਰੂ ਕੀਤਾ ਗਿਆ ਹੈ।