ਫ਼ਿਰੋਜ਼ਪੁਰ : ਜੇਲ੍ਹ ‘ਚ ਇਕ ਬਾਹਰੀ ਵਿਅਕਤੀ ਵਲੋਂ 11 ਪੈਕਟ ਸੁੱਟੇ ਗਏ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਰੂਟੀਨ ਚੈਕਿੰਗ ਦੌਰਾਨ ਉਨ੍ਹਾਂ ਦੇ ਹੋਸ਼ ਉੱਡ ਗਏ ਅਤੇ ਬਾਹਰੋਂ ਸੁੱਟੇ ਗਏ 11 ਪੈਕੇਟ ਬਰਾਮਦ ਹੋਏ, ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਕਾਫੀ ਸਾਮਾਨ ਬਰਾਮਦ ਹੋਇਆ।
ਥਾਣਾ ਸਿਟੀ ਨੂੰ ਭੇਜੀ ਸ਼ਿਕਾਇਤ ਵਿੱਚ ਸਹਾਇਕ ਸੁਪਰਡੈਂਟ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਵਾਰਡ ਨੰਬਰ 3 ਦੇ ਵਿਹੜੇ ਵਿੱਚ 11 ਛੋਟੇ ਪੈਕਟ ਪਏ ਪਾਏ ਗਏ। ਇਨ੍ਹਾਂ ਪੈਕਟਾਂ ਨੂੰ ਖੋਲ੍ਹਣ ‘ਤੇ ਇਕ ਫੋਨ, 70 ਪੈਕਟ ਤੰਬਾਕੂ, 6 ਬੰਡਲ ਬੀੜੀਆਂ ਅਤੇ 4 ਪੈਕਟ ਸਿਗਰਟਾਂ ਦੇ ਬਰਾਮਦ ਹੋਏ। ਇਸ ਬਰਾਮਦਗੀ ਦੇ ਸਬੰਧ ਵਿੱਚ ਥਾਣਾ ਸਿਟੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਜੇਲ੍ਹ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।