ਪੁਲਿਸ ਨੇ 150 ਲੀਟਰ ਸ਼ਰਾਬ ਤੇ ਸ਼ਰਾਬ ਬਣਾਉਣ ਵਾਲਾ ਸਮਾਨ ਕੀਤਾ ਬਰਾਮਦ

0
392

ਫ਼ਿਰੋਜ਼ਪੁਰ : ਥਾਣਾ ਸਦਰ ਫ਼ਿਰੋਜ਼ਪੁਰ (Ferozepur) ਦੀ ਪੁਲਿਸ ਨੇ ਸਰਹੱਦੀ ਪਿੰਡ ਝੁੱਗੇ ਨਿਹੰਗਾ ਵਾਲਾ (Jhuge Nihanga Wala) ਦੇ ਇਲਾਕੇ ‘ਚ ਗੁਪਤ ਸੂਚਨਾ ਦੇ ਆਧਾਰ ‘ਤੇ ਛਾਪੇਮਾਰੀ ਕਰਦੇ ਹੋਏ 150 ਲੀਟਰ ਲਾਹਣ, ਨਜਾਇਜ਼ ਸ਼ਰਾਬ ਅਤੇ ਚਾਲੂ ਸ਼ਰਾਬ ਬਣਾਉਣ ਵਾਲਾ ਸਮਾਨ ਬਰਾਮਦ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ.ਸੀ ਪਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਦੁਲਚੀਕੇ ਦੇ ਇਲਾਕੇ ‘ਚ ਪਹੁੰਚੀ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਮਲਕੀਤ ਸਿੰਘ ਉਰਫ਼ ਦਾਰਜੀ ਨਾਂਅ ਦਾ ਵਿਅਕਤੀ ਨਾਜਾਇਜ਼ ਸ਼ਰਾਬ ਤਿਆਰ ਕਰਕੇ ਵੇਚਣ ਦਾ ਧੰਦਾ ਕਰਦਾ ਹੈ, ਜੋ ਕਿ ਅਜੇ ਵੀ ਜਾਰੀ ਹੈ। ਪੁਲਿਸ  ਪਾਰਟੀ ਵੱਲੋਂ ਉਸ ਥਾਂ ‘ਤੇ ਤੁਰੰਤ ਛਾਪਾ ਮਾਰ ਕੇ ਮੌਕੇ ਤੋਂ 150 ਲੀਟਰ ਸ਼ਰਾਬ, 102 ਬੋਤਲਾਂ ਨਜਾਇਜ਼ ਸ਼ਰਾਬ ਅਤੇ ਸ਼ਰਾਬ ਬਣਾਉਣ ਲਈ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਕੀਤਾ, ਜਦਕਿ ਨਾਮਜ਼ਦ ਦੋਸ਼ੀ ਪੁਲਿਸ ਨੂੰ ਦੇਖ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਉਕਤ ਵਿਅਕਤੀ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here