ਕੈਨੇਡਾ ‘ਚ ਪੰਜਾਬ ਦੀ ਧੀ ਨੇ ਸਰਕਾਰੀ ਨੌਕਰੀ ਹਾਸਲ ਕਰਕੇ ਇਲਾਕੇ ਦਾ ਨਾਂ ਕੀਤਾ ਰੌਸ਼ਨ

0
148

ਬਠਿੰਡਾ : ਮਨਪ੍ਰੀਤ ਕੌਰ (Manpreet Kaur) ਪੁੱਤਰੀ ਬਲਬੀਰ ਸਿੰਘ ਵਾਸੀ ਸ਼ੀਸ਼ ਮਹਿਲ ਕਾਲੋਨੀ ਬਠਿੰਡਾ ਨੇ ਕੈਨੇਡਾ (Canada) ’ਚ ਬਤੌਰ ਅਧਿਆਪਕ ਸਰਕਾਰੀ ਨੌਕਰੀ ਹਾਸਲ ਕਰ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।

ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ ਨੇ ਦਸ਼ਮੇਲ ਗਰਲਜ਼ ਕਾਲਜ ਬਾਦਲ ਤੋਂ ਬੀ.ਏ./ਬੀ.ਐੱਡ ਕੀਤੀ, ਜਿਸ ਤੋਂ ਬਾਅਦ ਉਸ ਨੇ ਪੰਜਾਬੀ ਯੂਨੀਵਰਸਿਟੀ ਤੋਂ ਐਮ.ਐਸ.ਸੀ. ਦੀ ਪੜ੍ਹਾਈ ਕੀਤੀ। ਮਨਪ੍ਰੀਤ ਕੌਰ ਦਾ ਵਿਆਹ ਕੈਨੇਡਾ ਰਹਿੰਦੇ ਪਿੰਡ ਗਾਗੋਵਾਲ ਦੇ ਗੁਰਬਿੰਦਰ ਸਿੰਘ ਨਾਲ ਹੋਇਆ ਸੀ। ਕੈਨੇਡਾ ਪਹੁੰਚ ਕੇ ਮਨਪ੍ਰੀਤ ਕੌਰ ਨੇ ਯੂਨੀਵਰਸਿਟੀ ਰੈਜੀਨਾ ਤੋਂ ਸਖ਼ਤ ਮਿਹਨਤ ਕੀਤੀ ਅਤੇ ਅਧਿਆਪਕ ਬਣਨ ਲਈ ਟੈਸਟ ਪਾਸ ਕੀਤਾ, ਜਿਸ ਤੋਂ ਬਾਅਦ ਉਸ ਦੀ ਚੋਣ ਸਰਕਾਰੀ ਅਧਿਆਪਕ ਵਜੋਂ ਹੋਈ।

 

LEAVE A REPLY

Please enter your comment!
Please enter your name here