ਬੰਗਲਾਦੇਸ਼ : ਬੰਗਲਾਦੇਸ਼ (Bangladesh) ‘ਚ ਸੋਮਵਾਰ ਨੂੰ ਇਕ ਯਾਤਰੀ ਟਰੇਨ ਅਤੇ ਇਕ ਮਾਲ ਟਰੇਨ ਦੀ ਟੱਕਰ ‘ਚ ਘੱਟ ਤੋਂ ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਸ਼ਾਮ ਕਰੀਬ 4.15 ਵਜੇ ਵਾਪਰਿਆ ਜਦੋਂ ਇਕ ਮਾਲ ਗੱਡੀ ਨੇ ਕਿਸ਼ੋਰਗੰਜ ਤੋਂ ਢਾਕਾ ਆ ਰਹੀ ਯਾਤਰੀ ਟਰੇਨ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਭੈਰਬ ਰੇਲਵੇ ਸਟੇਸ਼ਨ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 13 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਨਿਊਜ਼ ਪੋਰਟਲ ਨੇ ਦੱਸਿਆ ਕਿ ਨੁਕਸਾਨੇ ਗਏ ਡੱਬਿਆਂ ਵਿੱਚ ਕਈ ਲੋਕ ਫਸੇ ਹੋਏ ਹਨ। ਢਾਕਾ ਰੇਲਵੇ ਪੁਲਿਸ ਸੁਪਰਡੈਂਟ ਅਨਵਰ ਹੁਸੈਨ ਨੇ ਕਿਹਾ, “ਸ਼ੁਰੂਆਤੀ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮਾਲ ਗੱਡੀ ਨੇ ਅਗਰੋ ਸਿੰਧੁਰ ਰੇਲਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।”
ਇਸ ਰੇਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 20 ਤੱਕ ਪਹੁੰਚ ਗਈ ਹੈ। ਭੈਰਬ ਰੇਲਵੇ ਪੁਲਿਸ ਸਟੇਸ਼ਨ ਦੇ ਇੰਚਾਰਜ (ਓਸੀ) ਮੁਹੰਮਦ ਅਲੀਮ ਹੁਸੈਨ ਸ਼ਿਕਦਾਰ ਨੇ ਦੱਸਿਆ ਕਿ ਢਾਕਾ ਜਾਣ ਵਾਲੀ ਯਾਤਰੀ ਰੇਲਗੱਡੀ ‘ਈਗਰੋਸਿੰਦੂਰ ਐਕਸਪ੍ਰੈਸ ਟਵਾਈਲਾਈਟ’ ਅਤੇ ਕਿਸ਼ੋਰਗੰਜ ਜਾਣ ਵਾਲੀ ਮਾਲ ਗੱਡੀ ਵਿਚਕਾਰ ਹਾਦਸਾ ਸੋਮਵਾਰ ਦੁਪਹਿਰ ਕਰੀਬ 3:30 ਵਜੇ ਭੈਰਬ ਰੇਲਵੇ ਸਟੇਸ਼ਨ ਦੇ ਬਾਹਰਵਾਰ ਵਾਪਰਿਆ।