ਚੰਡੀਗੜ੍ਹ : ਪੰਜਾਬ ਪੁਲਿਸ ਦੇ ਐਸ.ਐਚ.ਓ ਨੂੰ ਤਰੱਕੀ ਦਿੱਤੇ ਜਾਣ ਦੀ ਖ਼ਬਰ ਮਿਲੀ ਹੈ। ਪੰਜਾਬ ਸਰਕਾਰ ਨੇ ਖੇਡ ਕੋਟੇ ਵਿੱਚੋਂ 24 ਐਸ.ਐਚ.ਓਜ਼ ਨੂੰ ਤਰੱਕੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਨਦਾਰ ਸੇਵਾਵਾਂ ਦੇ ਮੱਦੇਨਜ਼ਰ ਐਸ.ਐਚ.ਓ ਨੂੰ ਤਰੱਕੀ ਦਿੱਤੀ ਹੈ। ਇਹ ਅਧਿਕਾਰੀ 2011 ਤੋਂ ਤਰੱਕੀ ਲਈ ਲਟਕ ਰਹੇ ਹਨ।
ਮੁੱਖ ਮੰਤਰੀ ਮਾਨ ਨੇ ਪੁਲਿਸ ਅਧਿਕਾਰੀਆਂ ਨੂੰ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ‘ਤੇ ਬੁਲਾਇਆ ਅਤੇ ਚਾਹ ਪਾਰਟੀ ਦੌਰਾਨ ਖੁਸ਼ਖਬਰੀ ਦਿੱਤੀ। ਫਿਲਹਾਲ ਇਨ੍ਹਾਂ ਪੁਲਿਸ ਅਧਿਕਾਰੀਆਂ ਦੀ ਤਾਇਨਾਤੀ ਦੇ ਆਦੇਸ਼ ਅਜੇ ਜਾਰੀ ਨਹੀਂ ਕੀਤੇ ਗਏ ਹਨ।