ਸਚਿਨ ਤੇਂਦੁਲਕਰ ਨੇ ਰਾਸ਼ਟਰੀ ਕ੍ਰਿਕਟ ਚੈਂਪੀਅਨਸ਼ਿਪ ‘ਚ ਸ਼ਿਕਾਗੋ ਕ੍ਰਿਕਟ ਕਲੱਬ ਨੂੰ ਜੇਤੂ ਟਰਾਫੀ ਦੇ ਕੇ ਬਣਾਇਆ ਯਾਦਗਾਰ ਪਲ

0
54

ਸਪੋਰਟਸ ਡੈਸਕ : ਚੈਂਪੀਅਨ ਬੱਲੇਬਾਜ਼ ਸਚਿਨ ਤੇਂਦੁਲਕਰ (Champion batsman Sachin Tendulkar) ਨੇ ਰਾਸ਼ਟਰੀ ਕ੍ਰਿਕਟ ਚੈਂਪੀਅਨਸ਼ਿਪ ‘ਚ ਸ਼ਿਕਾਗੋ ਕ੍ਰਿਕਟ ਕਲੱਬ ਨੂੰ ਜੇਤੂ ਟਰਾਫੀ ਦੇ ਕੇ ਇਸ ਨੂੰ ਯਾਦਗਾਰ ਪਲ ਬਣਾ ਦਿੱਤਾ। ਸ਼ਿਕਾਗੋ ਨੇ ਡਲਾਸ ਯੂਨੀਵਰਸਿਟੀ ਵਿੱਚ ਫਾਈਨਲ ਵਿੱਚ ਅਟਲਾਂਟਾ ਕ੍ਰਿਕਟ ਕਲੱਬ ਨੂੰ ਹਰਾ ਕੇ ਖ਼ਿਤਾਬ ਜਿੱਤਿਆ। ਐਨ.ਸੀ.ਐਲ ਨੂੰ ਦੁਨੀਆ ਭਰ ਵਿੱਚ ਢਾਈ ਅਰਬ ਤੋਂ ਵੱਧ ਲੋਕਾਂ ਦੁਆਰਾ ਦੇਖਿਆ ਗਿਆ ਸੀ।

ਤੇਂਦੁਲਕਰ ਨੇ ਸ਼ਿਕਾਗੋ ਦੇ ਮੁੱਖ ਕੋਚ ਰੌਬਿਨ ਉਥੱਪਾ ਨੂੰ ਟਰਾਫੀ ਭੇਂਟ ਕੀਤੀ, ਭੀੜ ਨਾਲ ਗੱਲ ਕੀਤੀ, ਹੱਥ ਮਿਲਾਇਆ ਅਤੇ ਫੋਟੋਆਂ ਵੀ ਖਿਚਵਾਈਆਂ। ਉਨ੍ਹਾਂ ਨੇ ਕਿਹਾ, ‘ਕ੍ਰਿਕਟ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਅਤੇ ਇੱਥੇ ਡਲਾਸ ਵਿੱਚ ਫਾਈਨਲ ਦੇਖਣਾ ਅਤੇ ਜੇਤੂ ਨੂੰ ਟਰਾਫੀ ਦੇ ਕੇ ਬਹੁਤ ਵਧੀਆ ਮਹਿਸੂਸ ਹੁੰਦਾ ਹੈ। ਲੋਕਾਂ ਦੇ ਉਤਸ਼ਾਹ ਨੂੰ ਦੇਖ ਕੇ ਲੱਗਦਾ ਹੈ ਕਿ ਅਮਰੀਕਾ ‘ਚ ਕ੍ਰਿਕਟ ਦਾ ਭਵਿੱਖ ਉਜਵਲ ਹੈ।

LEAVE A REPLY

Please enter your comment!
Please enter your name here